ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ, ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

543

dalwinder thatte wala

ਰੈਲੀਆ ਤੇ ਵਿਹਲੇ ਬੰਦੇ ਤੋਰ ਲੈਦੇ ਨੇ, ਆਉਂਦੇ ਵੇਲੇ ਠੇਕੇ ਵੱਲ ਬੱਸ ਮੋੜ ਲੈਂਦੇ ਨੇ ।

ਮੁੜ ਆਉਂਦੇ ਸ਼ਾਮੀ ਕੱਪੜੇ ਉਹ ਝਾੜ੍ਹਦੇ, ਘਰ ਆ ਜਨਾਨੀਆਂ ਤੇ ਰੋਹਬ ਮਾਰਦੇ ।

ਘਰ ਕਿਥੋਂ ਚੱਲੂ ਜੇ ਕੰਮ ਨਹੀ ਕਰਨਾ, ਲੀਡਰਾ ਹਮੇਸ਼ਾਂ ਨਹੀਉ ਢਿੱਡ ਭਰਨਾ ।

ਛੱਡ ਦੇਵੋ ਏਹੋ ਜਿਹੀਆਂ ਫਰੀ ਦੀਆਂ ਪੀਣੀਂਆ, ਅਣਖ ਦੇ ਨਾਲ ਜੇ ਜਿੰਦਗੀਆ ਜੀਣੀਆਂ ।

ਹਿੱਕ ਠੋਕ ਖੜ੍ਹ ਜਾਊ ਜੇ ਲੈਣੇ ਹੱਕ ਨੇ, ਆਮ ਬੰਦੇ ਲਏ ਹੁਣ ਝਾੜੂ ਚੱਕ ਨੇ।

ਕਰਨਾ ਸਫਾਇਆ ਭ੍ਰਿਸ਼ਟਾਚਾਰ ਲੋਕਾਂ ਦਾ, ਛੱਡ ਦੇਵੋ ਸਾਥ ਖੂਨ ਪੀਣੀਂਆ ਜ਼ੋਕਾਂ ਦਾ ।

ਭਾਸ਼ਣਾਂ ‘ਚ ਮਾਰਦੇ ਨੇ ਫੜ੍ਹਾਂ ਏ ਵੱਡੀਆ, ਸਾਡੇ ਕੋਲ ਸਾਈਕਲ ਨਹੀਂ ਇਹਨਾਂ ਕੋਲ ਗੱਡੀਆਂ।

ਚੜ੍ਹਦੀ ਜਵਾਨੀ ਨਸ਼ਿਆਂ ਨੇ ਖਾ ਲਈ ਏ, ਹੋ ਗਏ ਤਬਾਹ ਏਥੇ ਘਰ ਕਈ ਏ ।

ਸਾਡੀ ਹੀ ਚੁਣੀਂ ਹੋਈ ਸਰਕਾਰ ਏ, ਕਰ ਲੈਣ ਮਨ ਆਈਆਂ ਦਿਨ ਦੋ ਚਾਰ ਏ ।

ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ , ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ , ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

-ਦਲਵਿੰਦਰ ਠੱਟੇ ਵਾਲਾ

4 COMMENTS

  1. ਮੈਂ ਬਹੁਤ ਹੀ ਧੰਨਵਾਦੀ ਹਾ ਉਹਨਾਂ
    ਸੂਝਵਾਨ ਪਾਠਕਾ ਦਾ ਜੋ ਮੇਰੇ ਲਿਖੇ
    ਹੋਏ ਗੀਤਾ ਨੂੰ ਮਣਾਮੂਹੀ ਪਿਆਰ ਦਿੰਦੇ
    ਨੇ ਅਤੇ ਆਪਣੇ ਸ਼ੂਝਾ ਭੇਜਦੇ ਰਹਿੰਦੇ ਹਨ

Comments are closed.