ਜਿਹੜੇ ਦਿੰਦੇ ਪੈਸੇ ਨੂੰ ਅਹਿਮੀਅਤ ਸੱਜਣਾ,
ਰੱਬ ਜਾਣਦੈ ਉਹਨਾ ਦੀ ਕੀ ਨੀਅਤ ਸੱਜਣਾ।
ਭਾਈ, ਭਾਈ ਨੂ ਨਾ ਜਾਣੇ ਪੈਸੇ ਖਾਤਿਰ,
ਉਜੜੇ ਐਥੇ ਕਈ ਘਰਾਣੇ ਪੈਸੇ ਖਾਤਿਰ।
ਵਿਗੜ ਗਈ ਏ ਕਾਹਤੋਂ ਤੇਰੀ ਤਬੀਅਤ ਸੱਜਣਾ,
ਰੱਬ ਜਾਣਦੈ ਉਹਨਾ ਦੀ ਕੀ ਨੀਅਤ ਸੱਜਣਾ।
ਜਿਹੜੇ ਦਿੰਦੇ ਪੈਸੇ ਨੂੰ ਅਹਿਮੀਅਤ ਸੱਜਣਾ,
ਰੱਬ ਜਾਣਦੈ ਉਹਨਾ ਦੀ ਕੀ ਨੀਅਤ ਸੱਜਣਾ।
ਸੌਹਾਂ ਚੁੱਕ ਲੈਂਦੇ ਨੇ ਜਿਹੜੇ ਕੁਰਸੀ ਖਾਤਿਰ,
ਫੜੇ ਜਾਣਗੇ ਜੇਹੜੇ ਬਣਦੇ ਬਹੁਤੇ ਚਾਤਰ,
ਆ ਗਈ ਲੋਕਾਂ ਅੱਗੇ ਜਦ ਅਸਲੀਅਤ ਸੱਜਣਾ,
ਰੱਬ ਜਾਣਦੈ ਉਹਨਾ ਦੀ ਕੀ ਨੀਅਤ ਸੱਜਣਾ।
ਜੇਹੜੇ ਦਿੰਦੇ ਪੈਸੇ ਨੂੰ ਅਹਿਮੀਅਤ ਸੱਜਣਾ,
ਰੱਬ ਜਾਣਦੈ ਉਹਨਾ ਦੀ ਕੀ ਨੀਅਤ ਸੱਜਣਾ।
ਅਣਖੀ ਸਿੰਘ ਸਰਦਾਰ ਜਿਹਾ ਸਿਰ ਤਾਜ ਨਹੀਂ ਪਾਉਣਾ,
ਮਹਾਰਾਜੇ ਰਣਜੀਤ ਸਿੰਘ ਜਿਹਾ ਰਾਜ ਨਹੀਂ ਹੋਣਾ।
ਤੇ ਨਾ ਹੀ ਜੰਮਣੀ ਓਹੋ ਜਿਹੀ ਸ਼ਖਸ਼ੀਅਤ ਸੱਜਣਾ।
ਰੱਬ ਜਾਣਦੈ ਉਹਨਾ ਦੀ ਕੀ ਨੀਅਤ ਸੱਜਣਾ,
ਜੇਹੜੇ ਦਿੰਦੇ ਪੈਸੇ ਨੂੰ ਅਹਿਮੀਅਤ ਸੱਜਣਾ।
ਰੱਬ ਜਾਣਦੈ ਉਹਨਾ ਦੀ ਕੀ ਨੀਅਤ ਸੱਜਣਾ।
-ਪ੍ਰਦੀਪ ਸਿੰਘ ਥਿੰਦ