ਖਾਲਸਾ ਪੁਗਾਵੇ ਆਪਣੀ ਏ ਰੀਤ ਨੂੰ, ਪੁੱਛ ਲਵੀਂ ਜਾ ਕੇ ਠੱਟੇ ਵਾਲੇ ਜੀਤ ਨੂੰ।

104

jit-singh-kamred2

ਜੱਗ ਤੈਨੂੰ ਆਖਦਾ ਅਡੋਲ ਖਾਲਸਾ,
ਫਤਹਿ ਦੇ ਜੈਕਾਰੇ ਰਿਹਾ ਬੋਲ ਖਾਲਸਾ।
ਜੰਗ ਵਿੱਚ ਫਤਹਿ ਸਦਾ ਪਾਵੇ ਖਾਲਸਾ,
ਰਣ ਵਿੱਚੋਂ ਵੈਰੀ ਨੂੰ ਭਜਾਵੇ ਖਾਲਸਾ।
ਤਲੀ ਉੱਤੇ ਰਿਹਾ ਸੀਸ ਤੋਲ ਖਾਲਸਾ,
ਫਤਹਿ ਦੇ ਜੈਕਾਰੇ ਰਿਹਾ ਬੋਲ ਖਾਲਸਾ।
ਰਣ ਵਿੱਚ ਵੈਰੀ ਝੱਟ ਵੇਖ ਭੱਜਦੇ,
ਸਿੰਘ ਦਸ਼ਮੇਸ਼ ਦੇ ਮੈਦਾਨ ਗੱਜਦੇ।
ਰਿਹਾ ਵੀ ਨਾ ਕਦੇ ਅਣਭੋਲ ਖਾਲਸਾ,
ਫਤਹਿ ਦੇ ਜੈਕਾਰੇ ਰਿਹਾ ਬੋਲ ਖਾਲਸਾ।
ਵੈਰੀ ਦੇ ਸੱਥਰ ਝੱਟ ਲਾਹੇ ਖਾਲਸਾ,
ਢਾਲ ਤਲਵਾਰ ਐਸੀ ਵਾਹੇ ਖਾਲਸਾ।
ਵੈਰੀਆਂ ਨੂੰ ਦੇਵੇ ਮਿੱਟੀ ਰੋਲ ਖਾਲਸਾ,
ਫਤਹਿ ਦੇ ਜੈਕਾਰੇ ਰਿਹਾ ਬੋਲ ਖਾਲਸਾ।
ਖਾਲਸਾ ਪੁਗਾਵੇ ਆਪਣੀ ਏ ਰੀਤ ਨੂੰ,
ਪੁੱਛ ਲਵੀਂ ਜਾ ਕੇ ਠੱਟੇ ਵਾਲੇ ਜੀਤ ਨੂੰ।
ਸੱਚ ਇਤਿਹਾਸ ਰਿਹਾ ਫੋਲ ਖਾਲਸਾ,
ਫਤਹਿ ਦੇ ਜੈਕਾਰੇ ਰਿਹਾ ਬੋਲ ਖਾਲਸਾ।
ਫਤਹਿ ਦੇ ਜੈਕਾਰੇ ਰਿਹਾ ਬੋਲ ਖਾਲਸਾ।
-ਕਾਮਰੇਡ ਸੁਰਜੀਤ ਸਿੰਘ