ਟੂਣੇ ਟਪਰੇ ਜੰਤਰ ਮੰਤਰ ਵਾਧੂ ਨੇ, ਵਧ ਗੀ ਗਿਣਤੀ ਪੂਜਾ ਪਾਠਾਂ ਜੱਗਾਂ ਦੀ-ਗੱਟੀ ਵਾਲਾ ਗੋਪੀ

101

Gopi Gatti Wala

ਜਿੱਥੇ ਕਿਸੇ ਨੇ ਆਖਿਆ ੳੁਥੇ ਤੁਰ ਚੱਲੇ,
ਸੁਣਿਆ ਸਾਡੀ ਜਾਤ ਹੈ ਲਾਈਲੱਗਾਂ ਦੀ।
ਅਾਪਣਾ ਕੱਟਾ ਕਹਿੰਦੇ ਦੂਰੋਂ ਦਿਸ ਪੈਂਦਾ,
ਹੋਵੇ ਜਿੰਨੀ ਮਰਜੀ ਗਿਣਤੀ ਵੱਗਾਂ ਦੀ।
ਅੰਦਰ ਬਾਹਰ ਹਰ ਥਾਂ ਚੌਧਰ ਪੈਸੇ ਦੀ,
ਕਦਰ ਕੋਈ ਨੀ ਹੁਸਨਾਂ ਅਕਲਾਂ ਕੱਦਾਂ ਦੀ।
ੲੇਧਰ ਉਧਰ ਧੱਕੇ ਖਾਂਦੇ ਫਿਰਦੇ ਨੇ,
ਹੋਈ ਨਾ ਪਹਿਚਾਣ ਅੰਦਰਲੀਆਂ ਅੱਗਾਂ ਦੀ।
ਟੂਣੇ ਟਪਰੇ ਜੰਤਰ ਮੰਤਰ ਵਾਧੂ ਨੇ,
ਵਧ ਗੀ ਗਿਣਤੀ ਪੂਜਾ ਪਾਠਾਂ ਜੱਗਾਂ ਦੀ।
ਪੈਰ ਪੈਰ ‘ਤੇ ਲੁੱਟਣ ਵਾਲੇ ਬੈਠੇ ਨੇ,
ਗੋਪੀ ਸਿੰਹਾਂ ਇਹ ਦੁਨੀਆਂ ਚੋਰਾਂ ਠੱਗਾਂ ਦੀ।
-ਗੁਰਪ੍ਰੀਤ ਸਿੰਘ