ਭਾਈ ਸੀਤਲ ਸਿੰਘ ਤੇ ਭਾਈ ਹਰਨੇਕ ਸਿੰਘ ਬੁਲੰਦਾ ਦਾ ਢਾਡੀ ਜਥਾ ਕਨੇਡਾ ਦੌਰੇ ਤੋਂ ਵਾਪਸ ਪਰਤਿਆ।

482

25

ਪਿੰਡ ਠੱਟਾ ਨਵਾਂ ਦੇ ਜੰਮਪਲ ਭਾਈ ਸੀਤਲ ਸਿੰਘ ਸਾਰੰਗੀ ਮਾਸਟਰ ਤੇ ਭਾਈ ਹਰਨੇਕ ਸਿੰਘ ਬੁਲੰਦਾ ਦਾ ਢਾਡੀ ਜਥਾ ਜੋ ਪਿਛਲੇ ਦਿਨੀਂ ਆਪਣੇ ਕਨੇਡਾ ਦੌਰੇ ਤੇ ਸੀ, ਬੀਤੇ ਦਿਨੀਂ ਵਾਪਸ ਪਰਤ ਆਇਆ ਹੈ। ਇਸ ਸਬੰਧੀ ਭਾਈ ਸੀਤਲ ਸਿੰਘ ਨੇ ਨਿੱਜੀ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਢਾਡੀ ਜਥੇ ਨੇ ਖਾਲਸਾ ਦੀਵਾਨ ਸਟੈਟੀ ਵੈਨਕੂਵਰ ਵਿਖੇ ਸੰਗਤਾਂ ਨੂੰ ਤਕਰੀਬਨ ਸਾਢੇ ਪੰਜ ਮਹੀਨੇ ਬੀਰ ਰਸ ਸਰਵਣ ਕਰਵਾਇਆ, ਜਿਥੇ ਉਹਨਾਂ ਦੇ ਜਥੇ ਨੂੰ ਸੰਗਤਾਂ ਵੱਲੋਂ ਬਹੁਤ ਪਿਆਰ ਮਿਲਿਆ।