ਜ਼ਿੰਦਗੀ ਦੇ ਵਿੱਚ ਸਾਰੀਆ ਚੀਜਾਂ,
ਲੋਚਾਂ ਮੈਂ ਜੱਗ ਦੀਆਂ।
ਉਮਰਾਂ ਦੇ ਨਾਲ ਬਦਲ ਜਾਂਦੀਆਂ,
ਸੋਚਾਂ ਇਹ ਸਭ ਦੀਆਂ।
ਬਚਪਨ ਗਿਆ ਜਵਾਨੀ ਗਈ,
ਮਗਰ ਹੀ ਖੜ੍ਹਾ ਬੁਢਾਪਾ ਏ,
ਕੱਲ੍ਹ ਕਿਸੇ ਦਾ ਪੁੱਤਰ ਸੀ,
ਅੱਜ ਬਣ ਗਿਆ ਭਾਪਾ ਏ।
ਕਿਸਮਤ ਦੇ ਵਿੱਚ ਹੋਵਣ,
ਤਾਂ ਇਹ ਦਾਤਾਂ ਲੱਭਦੀਆਂ।
ਉਮਰਾਂ ਦੇ ਨਾਲ ਬਦਲ ਜਾਂਦੀਆਂ,
ਸੋਚਾਂ ਇਹ ਸਭ ਦੀਆਂ।
ਬੁਢੀ ਘੋੜੀ ਲਾਲ ਲਗਾਮਾਂ,
ਸੁਣਨਾ ਪੈਂਦਾ ਏ।
ਉਲਝਿਆ ਹੋਵੇ ਤਾਣਾ ਫਿਰ ਵੀ,
ਬੁਣਨਾ ਪੈਂਦਾ ਏ।
ਲਾਲ ਗੂੜ੍ਹੀਆਂ ਚੀਜ਼ਾਂ,
ਨਾਲ ਜਵਾਨੀ ਫੱਬਦੀਆਂ,
ਉਮਰਾਂ ਦੇ ਨਾਲ ਬਦਲ ਜਾਂਦੀਆਂ,
ਸੋਚਾਂ ਇਹ ਸਭ ਦੀਆਂ।
ਬੈਠ ਦਲਵਿੰਦਰ ਅੱਜ ਵੀ ਝੂਰੇ,
ਆਈ ਜਵਾਨੀ ਨੂੰ,
ਜਿਸ ਨਾ ਦਿੱਤਤਾ ਸਾਥ ਕੀ ਕਰਨਾ,
ਪਿਆਰ ਨਿਸ਼ਾਨੀ ਨੂੰ।
ਫੜ੍ਹ ਮੁਰਸ਼ਦ ਦਾ ਪੱਲਾ,
ਤਾਂ ਹੋ ਜਾਵਣ ਮਿਹਰਾਂ ਰੱਬ ਦੀਆਂ,
ਉਮਰਾਂ ਦੇ ਨਾਲ ਬਦਲ ਜਾਂਦੀਆਂ,
ਸੋਚਾਂ ਇਹ ਸਭ ਦੀਆਂ।
ਸੋਚਾਂ ਇਹ ਸਭ ਦੀਆਂ।
-ਦਲਵਿੰਦਰ ਠੱਟੇ ਵਾਲਾ