ਭਾਈ ਅਵਤਾਰ ਸਿੰਘ ਦੂਲ੍ਹੋਵਾਲ, ਭਾਈ ਸੁਖਵਿੰਦਰ ਸਿੰਘ ਮੋਮੀ ਦਾ ਕਵੀਸ਼ਰੀ ਜਥਾ ਕਨੇਡਾ ਦੇ ਵਿਦੇਸ਼ੀ ਦੌਰੇ ਤੇ ਰਵਾਨਾ।

431

000010
ਭਾਈ ਅਵਤਾਰ ਸਿੰਘ ਦੂਲ੍ਹੋਵਾਲ, ਭਾਈ ਸੁਖਵਿੰਦਰ ਸਿੰਘ ਮੋਮੀ ਅਤੇ ਭਾਈ ਸਤਨਾਮ ਸਿੰਘ ਸੰਧੂ ਦਾ ਕਵੀਸ਼ਰੀ ਜਥਾ ਕੱਲ੍ਹ ਕਨੇਡਾ ਦੇ ਵਿਦੇਸ਼ੀ ਦੌਰੇ ਤੇ ਰਵਾਨਾ ਹੋ ਗਿਆ ਹੈ। ਕਵੀਸ਼ਰੀ ਜਥੇ ਦੇ ਮੈਂਬਰ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਐਮ.ਏ. ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਥਾ 6 ਮਹੀਨੇ ਲਈ ਕਨੇਡਾ ਦੇ ਸ਼ਹਿਰ ਐਬਟਸਫੋਰਟ ਦੇ ਗੁਰੂ ਘਰ ਵਿਖੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ।