ਮੈ ਦੁਨੀਆਂ ਏ ਤੇਰੀ ਕੀ ਵੇਖੀ, ਮੈ ਲਾਸ਼ ਬਣੀ ਇਕ ਧੀ ਵੇਖੀ-ਰੂਬੀ ਟਿੱਬੇ ਵਾਲਾ

51

22

ਮੈਂ ਲਾਸ਼ ਬਣੀ ਇਕ ਧੀ ਵੇਖੀ….
ਮੈਨੂੰ ਲਗਿਆ ਮੈਂ ਨਰਕ ਹੀ ਵੇਖ ਲਿਆ
ਮੈਂ ਦੁਨੀਆ ਏ ਤੇਰੀ ਕੀ ਵੇਖੀ….

ਬਸ ਏਹੋ ਦੋਸ਼ ਸੀ ਤਤੜੀ ਦਾ ਇਹਨੇ ਧੀ ਬਣ ਕੇ ਕਿਓ ਜਨਮ ਲਿਆ
ਇਹਨੂੰ ਮਾਰ ਦਿਓ ਇਹਨੂੰ ਮਾਰ ਦਿਓ ਹਰ ਕਾਫਰ ਨੇ ਸੀ ਏਹੋ ਕਿਹਾ
ਕੋਈ ਪੇਸ਼ ਨਾ ਚੱਲਦੀ ਤਤੜੀ ਦੀ
ਬੈਠੀ ਸਬਰ ਪਿਆਲਾ ਪੀ ਵੇਖੀ
ਮੈਨੂੰ ਲੱਗਿਆ ਨਰਕ ਹੀ ਵੇਖ ਲਿਆ
ਮੈ ਦੁਨੀਆ ਏ ਤੇਰੀ ਕੀ ਵੇਖੀ
ਮੈ ਲਾਸ਼ ਬਣੀ ਇਕ ਧੀ ਵੇਖੀ

ਚਾਅ ਲੋਖਾ ਹੀ ਸੀ ਰਬਾ ਵੇ ਜਿਹੜੇ ਦਿਲ ਚੋਂ ਹਾਲੇ ਫੁੱਟਣੇ ਸੀ…
ਅਜੇ ਵੇਖੀਆਂ ਨਹੀ ਬਹਾਰਾਂ ਸੀ ਪੀਘਾਂ ਦੇ ਬੁੱਲ੍ਹੇ ਲੁਟਣੇ ਸੀ..
ਅਜੇ ਗਿਣਤੀ ਦੇ ਹੀ ਸਾਹ ਲਏ ਸੀ ਨਾ ਸੀਰ ਹੀ ਮਾਂ ਦੀ ਪੀ ਵੇਖੀ..
ਮੈਨੂੰ ਲੱਗਿਆ ਨਰਕ ਹੀ ਵੇਖ ਲਿਆ
ਮੈਂ ਦੁਨੀਆਂ ਏ ਤੇਰੀ ਕੀ ਵੇਖੀ
ਮੈਂ ਲਾਸ਼ ਬਣੀ ਇਕ ਧੀ ਵੇਖੀ…

ਅਜੇ ਖੇਲਣਾ ਸੀ ਸੰਗ ਸਖੀਆਂ ਦੇ ਬਾਗਾਂ ਚੋ ਅੰਬੀਆਂ ਤੋੜਨੀਆਂ..
ਅਜੇ ਗੁੱਡੀਆਂ ਨੂੰ ਪਰਨਾੳਣਾ ਸੀ ਰੱਖੜੀ ਦੀਆਂ ਤੰਦਾ ਜੋੜਨੀਆਂ…
ਟੁੱਟ ਖਾਬ ਗਏ ਸਭ ਚੂਰ ਹੋਇਆ
ਮੈ ਬੁਲ਼ਾਂ ਚੋਂ ਨਿਕਲ਼ੀ ਸੀ ਵੇਖੀ…
ਮੈਨੂੰ ਲੱਗਿਆ ਨਰਕ ਹੀ ਵੇਖ ਲਿਆ
ਮੈਂ ਦੁਨੀਆਂ ਏ ਤੇਰੀ ਕੀ ਵੇਖੀ
ਮੈਂ ਲਾਸ਼ ਬਣੀ ਇਕ ਧੀ ਵੇਖੀ…

ਅਜੇ ਮਹਿੰਦੀ ਦਾ ਰੰਗ ਚੜ੍ਹਨਾ ਸੀ ਬਾਂਹਾਂ ਤੇ ਕਲੀਰੇ ਫੱਬਣੇ ਸੀ..
ਪਹਿਲਾਂ ਧੀ ਬਣਕੇ ਫਿਰ ਨੂੰਹ ਬਣਕੇ ਮਾਂ ਬਣਕੇ ਸੁਪਨੇ ਸੱਜਣੇ ਸੀ…
ਕੀ ਆਖੇ ਰੂਬੀ ਟਿੱਬੇ ਦਾ
ਹਰ ਰੀਝ ਮੈਂ ਟੁੱਟਦੀ ਹੀ ਵੇਖੀ…
ਮੈਨੂੰ ਲੱਗਿਆ ਮੈਂ ਨਰਕ ਹੀ ਵੇਖ ਲਿਆ
ਮੈਂ ਦੁਨੀਆਂ ਏ ਤੇਰੀ ਕੀ ਵੇਖੀ
ਮੈਂ ਲਾਸ਼ ਬਣੀ ਇਕ ਧੀ ਵੇਖੀ….

ਬਣ ਦਾਦੀ ਜੋ ਸਮਝਾਉਣੀਆਂ ਸੀ ਓ ਬਾਂਤਾਂ ਅਜੇ ਅਧੂਰੀਆਂ ਸੀ…
ਉਮਰਾਂ ਤੋ ਲੰਬਾ ਪੈਡਾਂ ਸੀ ਹਰ ਪੈਰ ਤੇ ਹੀ ਮਜਬੂਰੀਆਂ ਸੀ…
ਇਕ ਪਲ ਵਿਚ ਉਮਰ ਏ ਸਦੀਆਂ ਦੀ
ਕਿੰਝ ਲਈ ਸੀ ੳਹਨੇ ਜੀਅ ਵੇਖੀ…
ਮੈਨੂੰ ਲਗਿਆ ਨਰਕ ਹੀ ਵੇਖ ਲਿਆ
ਮੈ ਦੁਨੀਆਂ ਏ ਤੇਰੀ ਕੀ ਵੇਖੀ…
ਮੈ ਲਾਸ਼ ਬਣੀ ਇਕ ਧੀ ਵੇਖੀ…
-ਰੂਬੀ ਟਿੱਬੇ ਵਾਲਾ