ਖੁਸ਼ਬੂ ਦੂਰੋਂ ਆ ਜਾਂਦੀ ਜਿਵੇਂ ਫੁੱਲ ਗੁਲਾਬੀ ਦੀ,
ਸਿਰ ਤੇ ਬੰਨੀ ਪੱਗ ਹੁੰਦੀ ਪਹਿਚਾਣ ਪੰਜਾਬੀ ਦੀ,
ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ।
———————————————
ਪੂਰੀ ਦੁਨੀਆਂ ਦੇ ਵਿਚੋਂ ਏ ਨਜ਼ਰ ਆ ਹੀ ਜਾਂਦੇ,
ਸੱਤ ਸ੍ਰੀ ਅਕਾਲ ਬੁਲਾ ਕੇ ਹੱਥ ਹਿਲਾ ਜਾਂਦੇ,
ਲ਼ੱਖਾਂ ਦੇ ਵਿਚ ਟੌਹਰ ਏ ਵੱਖਰੀ ਪੱਗ ਉਨਾਬੀ ਦੀ,
ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ।
———————————————
ਕੇਸਾਂ ਨੂੰ ਕਟਵਾ ਕੇ ਕਿਉਂ ਅਸੀਂ ਰੋਅਬ ਗਵਾਈਏ ਜੀ,
ਦਸਮ ਗੁਰੂ ਦੀ ਸਿੱਖਿਆ ਤੋਂ ਕਿਉਂ ਮੁੱਖ ਘੁੰਮਾਈਏ ਜੀ,
ਦਾਹੜੀ ਮੁੱਛ ਤੇ ਕੇਸ ਹੁੰਦੀ ਜਿੰਦ ਜਾਨ ਪੰਜਾਬੀ ਦੀ,
ਸਿਰ ਤੇ ਬੰਨੀ ਪੱਗ ਹੁੰਦੀ ਪਹਿਚਾਂਣ ਪੰਜਾਬੀ ਦੀ…
ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ।
———————————————
ਪੰਜ ਪਿਆਰੇ ਸਿੰਘਾਂ ਨੂੰ ਅਮ੍ਰਿੰਤ ਵੀ ਛਕਾਇਆ ਸੀ,
ਕਦੇ ਵੰਗਾਰੀ ਜਾਂਦੀ ਨਹੀਂ ਜਿਵੇਂ ਅਣਖ ਦੁਆਬੀ ਦੀ,
ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ।
———————————————
ਸਿੱਖੀ ਦੇ ਜਿਉਂਦੇ ਹਾਂ ਸਿੱਖੀ ਵਿਚ ਮਰ ਜਾਂਵਾਂਗੇ,
ਸਾਹਿਬਜਾਦਿਆਂ ਵਾਂਗੂੰ ਸੀਨਾ ਤਾਂਣ ਕੇ ਖੜਜਾਂਗੇ,
ਨੇਕ ਨਿਮਾਂਣਿਆ ਕਲਮ ਜਿਵੇਂ ਵਿਦਵਾਨ ਪੰਜਾਬੀ ਦੀ,
ਸਿਰ ਤੇ ਬੰਨੀ ਪੱਗ ਹੁੰਦੀ ਪਹਿਚਾਂਣ ਪੰਜਾਬੀ ਦੀ,
ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ।
———————————————
ਨੇਕ ਨਿਮਾਣਾਂ ਸ਼ੇਰਗਿੱਲ
0097470234426.