ਸ਼ੁੱਕਰਵਾਰ 12 ਸਤੰਬਰ 2014 (ਮੁਤਾਬਿਕ 27 ਭਾਦੋਂ ਸੰਮਤ 546 ਨਾਨਕਸ਼ਾਹੀ)

35

11

ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥ {ਅੰਗ 702}

ਪਦਅਰਥ: ਭ੍ਰਮਿਭਟਕ ਕੇਭੌਂ ਕੇ। ਉਧਰੁਬਚਾ ਲੈ। ਦੇਹਸਰੀਰਗਿਆਨਇੰਦ੍ਰੇ। ਅੰਧਅੰਨ੍ਹਾਘੁੱਪ ਹਨੇਰਾ। ਕੂਪਖੂਹ। ਤੇਤੋਂ।੧।ਰਹਾਉ।

ਗਿਆਨੁਆਤਮਕ ਜੀਵਨ ਦੀ ਸੂਝ। ਧਿਆਨੁਜੁੜੀ ਸੁਰਤਿ। ਕਰਮੁਧਰਮ ਦਾ ਕੰਮ। ਨ ਜਾਨਾਨ ਜਾਨਾਂਮੈਂ ਨਹੀਂ ਜਾਣਦਾ। ਕਰਣੀਕਰਤੱਬਆਚਰਣ। ਕੈ ਅੰਚਲਿਦੇ ਪੱਲੇ ਨਾਲ। ਬਿਖਮਔਖੀ। ਜਾਇ ਤਰਣੀਤਰੀ ਜਾ ਸਕੇ।੧।

ਸੰਪਤਿਧਨ। ਮਹਿਵਿਚ। ਤ੍ਰਿਪਤਿਰੱਜਸੰਤੋਖ। ਆਭਰਣੀਗਹਣੇ।੨।

ਅਰਥ: ਹੇ ਪ੍ਰਭੂਅਸੀ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ।

ਹੇ ਪ੍ਰਭੂਮੈਨੂੰ ਆਤਮਕ ਜੀਵਨ ਦੀ ਸੂਝ ਨਹੀਂਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂਮੈਨੂੰ ਸਾਧ ਸੰਗਤਿ ਦੇ ਲੜ ਲਾ ਦੇਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧।

ਹੇ ਨਾਨਕਦੁਨੀਆ ਦੇ ਸੁਖਧਨਮਾਇਆ ਦੇ ਮਿੱਠੇ ਸੁਆਦਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇਮਨ ਵਿਚ ਨਹੀਂ ਵਸਾਂਦੇ। ਪਰਮਾਤਮਾ ਦੇ ਦਰਸਨ ਨਾਲ ਉਹ ਸੰਤੋਖ ਹਾਸਲ ਕਰਦੇ ਹਨਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨਦਾ ਗਹਣਾ ਹੈ।੨।੮।੧੨।