ਰੱਬ ਅੱਗੇ ਅਰਦਾਸ ਸਾਡੀ ਭੁੱਖਾ ਕੋਈ ਨਾ ਸੌਂਵੇ,
ਪੁੱਤਾਂ ਵਾਂਗੂੰ ਪਾਲ਼ੀ ਫਸਲ਼ ਨੂੰ ਕੁਝ ਨਾਂ ਹੋਵੇ,
ਬੇਮੌਸਮੇ ਮੀਂਹ ਨਾਲ ਨਾਂ ਪਾਵੀਂ ਹਨੇਰੀ ,
ਮਿਹਨਤ ਦੇ ਨਾਲ ਫਸਲ਼ ਇਹਨਾਂ ਨੇ ਹੈਗੀ ਕੇਰੀ,
ਨਾਂ ਹੀ ਕੋਈ ਗਰੀਬ ਕਿਸਾਨ ਜੀ ਦੁੱਖੜੇ ਢੋਵੇ,
ਪੁੱਤਾਂ ਵਾਂਗੂੰ ਪਾਲ਼ੀ ਫਸਲ਼ ਨੂੰ ਕੁਝ ਨਾਂ ਹੋਵੇ।
……………………………………
ਰਾਤਾਂ ਨੂੰ ਉੱਠ ਉੱਠ ਕੇ ਕਿੰਝ ਪਾਣੀ ਲਾਉਂਦੇ,
ਨਾਂ ਹੀ ਕਿਸੇ ਤੇ ਜੁਲਮ ਕਰਨ ਨਾਂ ਕਹਿਰ ਕਮਾਂਉਂਦੇ,
ਕਰਜ਼ੇ ਹੇਠਾਂ ਆ ਕੇ ਨਾਂ ਹੱਥ ਜਾਨ ਤੋਂ ਧੋਵੇ,
ਪੁੱਤਾਂ ਵਾਂਗੂੰ ਪਾਲ਼ੀ ਫਸਲ਼ ਨੂੰ ਕੁਝ ਨਾਂ ਹੋਵੇ।
……………………………………
ਮਿਹਨਤ ਸਾਡੀ ਦਾ ਰੱਬਾ ਮੁੱਲ ਪੂਰਾ ਪਾਉਣਾਂ,
ਮਿਹਨਤ ਦਾ ਮੁੱਲ ਪਾ ਕੇ ਸੁਖ ਦੀ ਨੀਂਦਰ ਸੌਣਾਂ,
ਮਿਹਨਤ ਕਰਦਿਆਂ ਦੇਖ ਲਵੀਂ ਜਦ ਮੁੜਕਾ ਚੋਵੇ,
ਪੁੱਤਾਂ ਵਾਂਗੂੰ ਪਾਲ਼ੀ ਫਸਲ਼ ਨੂੰ ਕੁਝ ਨਾਂ ਹੋਵੇ।
……………………………………
ਪੱਕਦੀ ਫਸਲ਼ ਨੂੰ ਦੇਖ ਕੇ ਹਰ ਕੋਈ ਸ਼ੁਕਰ ਗੁਜਾਰੇ,
ਇਕੱਠੇ ਹੋ ਕੇ ਅਰਜ਼ ਕਰਨ ਸਭ ਗੁਰਦੁਆਰੇ,
ਨੇਕ ਨਿਮਾਣਿਆ ਅੱਥਰੂ ਨਾਂ ਕਿਸੇ ਅੱਖ ਚੋਂ ਚੋਵੇ,
ਪੁੱਤਾਂ ਵਾਂਗੂੰ ਪਾਲ਼ੀ ਫਸਲ਼ ਨੂੰ ਕੁਝ ਨਾਂ ਹੋਵੇ,
ਰੱਬ ਅੱਗੇ ਅਰਦਾਸ ਸਾਡੀ ਭੁੱਖਾ ਕੋਈ ਨਾ ਸੌਂਵੇ,
ਪੁੱਤਾਂ ਵਾਂਗੂੰ ਪਾਲ਼ੀ ਫਸਲ਼ ਨੂੰ ਕੁਝ ਨਾਂ ਹੋਵੇ।
……………………………………
ਨੇਕ ਨਿਮਾਣਾਂ ਸ਼ੇਰਗਿੱਲ
0097470234426