ਰੱਬਾ ਮੀਂਹ ਦੀ ਤੂੰ ਝੜੀ ਨਾਂ ਲਗਾਵੀਂ ਗਰੀਬਾਂ ਦੀ ਦਿਹਾੜੀ ਟੁੱਟ ਜੂ,
ਪੈਸੇ ਵਾਲਿਆਂ ਦੇ ਬੜੇ ਹੁੰਦੇ ਕਾਰੋਬਾਰ ਨੇ,
ਉਹਨਾਂ ਦੇ ਅਮੀਰ ਵੀ ਹੁੰਦੇ ਰਿਸਤੇਦਾਰ ਨੇ,
ਨਾਂ ਤੂੰ ਗਰਮੀ ‘ਚ ਲੋਅ ਨੂੰ ਵਗਾਵੀਂ, ਪਸੀਨੇ ਚ ਗਰੀਬ ਸੁੱਕ ਜੂ,
ਰੱਬਾ ਮੀਂਹ ਦੀ ਤੂੰ ਝੜੀ ਨਾਂ ਲਗਾਵੀਂ ਗਰੀਬਾਂ ਦੀ ਦਿਹਾੜੀ ਟੁੱਟ ਜੂ।
ਗਰੀਬਾਂ ਦੀ ਦਿਹਾੜੀ ਟੁੱਟ ਜੂ।
……………………………………………………..
ਅਮੀਰਾਂ ਦਾ ਤਾਂ ਬੈਂਕਾਂ ਵਿੱਚ ਪੈਸਾ ਬੇਸ਼ੁਮਾਰ ਏ,
ਗਰੀਬਾਂ ਦੀ ਤਾਂ ਰੋਟੀ ਤੇ ਹੁੰਦਾ ਬੱਸ ਅਚਾਰ ਏੇ,
ਨਾਂ ਤੂੰ ਦੁੱਖ ਤੇ ਬਿਮਾਰੀ ਨੂੰ ਲਗਾਵੀਂ, ਗਰੀਬਾਂ ਕੋਲੋਂ ਪੈਸਾ ਮੁੱਕ ਜੂ,
ਰੱਬਾ ਮੀਂਹ ਦੀ ਤੂੰ ਝੜੀ ਨਾਂ ਲਗਾਵੀਂ ਗਰੀਬਾਂ ਦੀ ਦਿਹਾੜੀ ਟੁੱਟ ਜੂ।
ਗਰੀਬਾਂ ਦੀ ਦਿਹਾੜੀ ਟੁੱਟ ਜੂ।
……………………………………………………..
ਬੁੱਢੇ ਵਾਰੇ ਕਿਸੇ ਦਾ ਤੂੰ ਪੁੱਤ ਵੀ ਲਿਜਾਵੀਂ ਨਾਂ,
ਉਮਰਾਂ ਦਾ ਰੋਣਾਂ ਪੱਲੇ ਗਰੀਬਾਂ ਦੇ ਤੂੰ ਪਾਵੀਂ ਨਾਂ,
ਹੰਝੂ ਅੱਖੀਆਂ ਚੋਂ ਕਦੇ ਨਾਂ ਲਿਆਵੀਂ, ਗਰੀਬ ਬੰਦਾ ਦਮ ਘੁੱਟ ਜੂ,
ਰੱਬਾ ਮੀਂਹ ਦੀ ਤੂੰ ਝੜੀ ਨਾਂ ਲਗਾਵੀਂ ਗਰੀਬਾਂ ਦੀ ਦਿਹਾੜੀ ਟੁੱਟ ਜੂ।
ਗਰੀਬਾਂ ਦੀ ਦਿਹਾੜੀ ਟੁੱਟ ਜੂ।
……………………………………………………..
ਕਈ ਲੋਕੀਂ ਕਹਿੰਦੇ ਤੈਨੂੰ ਯਾਰ ਤੂੰ ਗਰੀਬਾਂ ਦਾ,
ਕਈ ਲੋਕੀਂ ਆਖਦੇ ਨੇ ਮਿਲਦਾ ਨਸੀਬਾਂ ਦਾ,
ਨਾਂ ਤੂੰ ਦਿਲ ਕਦੇ ਦੁੱਖੀ ਦਾ ਦੁੱਖਾਵੀਂ, ਖਜ਼ਾਨਾਂ ਕੋਇ ਗਰੀਬ ਲੁੱਟ ਜੂ,
ਰੱਬਾ ਮੀਂਹ ਦੀ ਤੂੰ ਝੜੀ ਨਾਂ ਲਗਾਵੀਂ ਗਰੀਬਾਂ ਦੀ ਦਿਹਾੜੀ ਟੁੱਟ ਜੂ।
ਗਰੀਬਾਂ ਦੀ ਦਿਹਾੜੀ ਟੁੱਟ ਜੂ।
……………………………………………………..
ਝੜੀ ਤੋਂ ਤਾਂ ਫਸਲਾਂ ਵਾਲੇ ਵੀ ਰਹਿਣ ਡਰਦੇ,
ਦੇਖ ਕੇ ਤਬਾਹ ਹੁੰਦੀ, ਹਉਕੇ ਰਹਿਣ ਭਰਦੇ,
ਨਾਂ ਤੂੰ ਮੀਂਹ ਪਾ ਕੇ ਹਨੇਰੀ ਨੂੰ ਵਗਾਵੀਂ,
ਰੱਬਾ ਮੀਂਹ ਦੀ ਤੂੰ ਝੜੀ ਨਾਂ ਲਗਾਵੀਂ ਗਰੀਬਾਂ ਦੀ ਦਿਹਾੜੀ ਟੁੱਟ ਜੂ।
ਗਰੀਬਾਂ ਦੀ ਦਿਹਾੜੀ ਟੁੱਟ ਜੂ।
……………………………………………………..
ਨੇਕ ਨਿਮਾਣਾਂ ਰੱਬਾ ਕਲਮ ਚਲਾਂਵਦਾ,
ਆਜਾ ਤੂੰ ਗਰੀਬ ਬਣ ਤੈਨੂੰ ਵੀ ਬੁਲਾਂਵਦਾ,
ਸਾਰੇ ਖੁਸ਼ੀਆਂ ਦਾ ਬਿਗਲ ਵਜਾਵੀਂ, ਚਿੱਖਾ ਤੋਂ ਗਰੀਬ ਛੁੱਟ ਜੂ,
ਰੱਬਾ ਮੀਂਹ ਦੀ ਤੂੰ ਝੜੀ ਨਾਂ ਲਗਾਵੀਂ ਗਰੀਬਾਂ ਦੀ ਦਿਹਾੜੀ ਟੁੱਟ ਜੂ।
ਗਰੀਬਾਂ ਦੀ ਦਿਹਾੜੀ ਟੁੱਟ ਜੂ।
……………………………………………………..
ਨੇਕ ਨਿਮਾਣਾਂ ਸੇਰਗਿੱਲ
0097470234426