ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਹਰ ਸਾਲ ਦੀ ਤਰਾਂ ਪ੍ਰੋ.ਕੁਲਵੰਤ ਸਿੰਘ ਥਿੰਦ ਅਤੇ ਸੁਰਿੰਦਰ ਸਿੰਘ ਥਿੰਦ ਕਨੇਡਾ ਵਾਸੀ ਵੱਲੋਂ ਆਪਣੀ ਮਾਤਾ ਹਰ ਕੌਰ ਦੀ ਯਾਦ ਵਿੱਚ 10ਵੀਂ, 9ਵੀਂ, 8ਵੀਂ, 7ਵੀਂ ਅਤੇ 6ਵੀਂ ਜਮਾਤ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ 10000/-ਰੁਪਏ ਦੀ ਸਕਾਲਰਸ਼ਿਪ ਵੰਡੀ ਗਈ। ਇਸ ਸਕੀਮ ਅਧੀਨ ਦਸਵੀਂ ਜਮਾਤ ਚੋਂ ਹਰਵਿੰਦਰ ਕੌਰ, ਰਾਜਬੀਰ ਕੌਰ ਅਤੇ ਰੀਨਾ ਰਾਣੀ, ਨੌਵੀਂ ਜਮਾਤ ਚੋਂ ਰਮਨਦੀਪ ਕੌਰ, ਪ੍ਰੀਤਪਾਲ ਕੌਰ ਅਤੇ ਪਰਮੀਤ ਕੌਰ, ਅੱਠਵੀਂ ਜਮਾਤ ਚੋਂ ਪ੍ਰਭਦੀਪ ਸਿੰਘ, ਹਰਮਨਪ੍ਰੀਤ ਕੌਰ ਅਤੇ ਸ਼ਿਵਾਨੀ, ਸੱਤਵੀਂ ਜਮਾਤ ਚੋਂ ਗੁਰਬਲਜੋਤ ਸਿੰਘ, ਰਮਨਦੀਪ ਕੌਰ ਅਤੇ ਜਸਵਿੰਦਰ ਕੌਰ, ਛੇਵੀਂ ਜਮਾਤ ਚੋਂ ਸ਼ਵੇਤਾ ਸਹੋਤਾ, ਹਰਵੀਨ ਕੌਰ ਅਤੇ ਰਣਜੀਤ ਸਿੰਘ ਨੂੰ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ।