ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸੋਮਵਾਰ 25 ਅਗਸਤ 2014 (ਮੁਤਾਬਿਕ 9 ਭਾਦੋਂ ਸੰਮਤ 546 ਨਾਨਕਸ਼ਾਹੀ)

42

11

ਸੋਰਠਿ ਮਹਲਾ ੫ ॥ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥ ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥ ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥ ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥ ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥ {ਅੰਗ 610}

ਪਦਅਰਥ: ਸੁਖੀਆ—(ਆਤਮਕਸੁਖ ਮਾਣਨ ਵਾਲਾ। ਕਉਨੂੰ। ਪੇਖੈਦਿੱਸਦਾ ਹੈ। ਕੈ ਭਾਣੈਦੇ ਖ਼ਿਆਲ ਵਿਚ। ਰੋਗੀ—(ਵਿਕਾਰਾਂ ਦੇਰੋਗ ਵਿਚ ਫਸਿਆ ਹੋਇਆ। ਕਰਾਵਨਹਾਰ—(ਜੀਵਾਂ ਪਾਸੋਂਕਰਾਣ ਦੀ ਸਮਰਥਾ ਰੱਖਣ ਵਾਲਾ। ਹਾਥਿਹੱਥ ਵਿਚ। ਸੰਜੋਗੀ—(ਆਤਮਕ ਸੁਖ ਤੇ ਆਤਮਕ ਰੋਗ ਦਾਮੇਲ।੧।

ਜਿਨਿਜਿਸ (ਮਨੁੱਖਨੇ। ਭਰਮੁਭਟਕਣਾ। ਤਿਸ ਕੈ—{ਲਫ਼ਜ਼ ਤਿਸੁ‘ ਦਾ ੁ ਸੰਬੰਧਕ ਕੈ‘ ਦੇ ਕਾਰਨ ਉੱਡ ਗਿਆ ਹੈ}। ਸਗਲੋਸਭ ਵਿਚ।ਰਹਾਉ।

ਸੰਗਿਸੰਗਤਿ ਵਿਚ। ਸੀਤਲੁਸ਼ਾਂਤਠੰਡਾ। ਸਗਲੀਸਾਰੀ ਲੁਕਾਈ। ਰੋਗਿਰੋਗ ਵਿਚ। ਬਿਆਪਿਤਫਸਿਆ ਹੋਇਆ। ਜਨਮਿ ਮਰੈਜੰਮਦਾ ਮਰਦਾ ਰਹਿੰਦਾ ਹੈ। ਬਿਲਲਾਤੀਵਿਲਕਦਾਦੁੱਖੀ ਹੁੰਦਾ।੨।

ਗਿਆਨ ਅੰਜਨੁਆਤਮਕ ਜੀਵਨ ਦੀ ਸੂਝ ਦਾ ਸੁਰਮਾ। ਨੇਤ੍ਰੀਅੱਖਾਂ ਵਿਚ। ਪ੍ਰਗਾਸਾਚਾਨਣ। ਅਗਿਆਨਿਗਿਆਨਹੀਣ ਮਨੁੱਖ ਨੂੰ। ਅੰਧੇਰੈਹਨੇਰੇ ਵਿਚ। ਬਹੁੜਿ ਬਹੁੜਿਮੁੜ ਮੁੜ।੩।

ਸੁਆਮੀ ਅਪੁਨੇਹੇ ਮੇਰੇ ਸੁਆਮੀਨਾਨਕੁ ਮਾਗੈਨਾਨਕ ਮੰਗਦਾ ਹੈ। ਜਹਜਿੱਥੇ। ਗਾਵਹਿਗਾਉਂਦੇ ਹਨ। ਲਾਗੈਪਰਚਿਆ ਰਹੇ।੪।

ਅਰਥ: ਹੇ ਮੇਰੇ ਮਨਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰਤੇਰ ਗਵਾ ਲਈ ਜਿਸ ਨੇ ਸਭ ਜੀਵਾਂ ਵਿਚ ਪਰਮਾਤਮਾ ਵੱਸਦਾ ਪਛਾਣ ਲਿਆਉਸ ਦੇ ਖ਼ਿਆਲ ਵਿਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ।ਰਹਾਉ।

ਹੇ ਭਾਈਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇਰੋਗ ਵਿਚ ਫਸੇ ਹੋਏ ਦੇ ਖ਼ਿਆਲ ਵਿਚ ਸਾਰੀ ਲੁਕਾਈ ਹੀ ਵਿਕਾਰੀ ਹੈ। (ਆਪਣੇ ਅੰਦਰੋਂ ਮੇਰਤੇਰ ਗਵਾ ਚੁਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿਮਾਲਕਪ੍ਰਭੂ ਹੀ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ, (ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾਮੇਲ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ।੧।

ਹੇ ਭਾਈਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ (ਵਿਕਾਰਾਂ ਵਲੋਂਸ਼ਾਂਤ ਹੋ ਜਾਂਦਾ ਹੈਉਹ ਸਾਰੀ ਲੁਕਾਈ ਨੂੰ ਹੀ ਸ਼ਾਂਤਚਿੱਤ ਸਮਝਦਾ ਹੈ। ਪਰ ਜਿਸ ਮਨੁੱਖ ਦਾ ਮਨ ਹਉਮੈਰੋਗ ਵਿਚ ਫਸਿਆ ਰਹਿੰਦਾ ਹੈਉਹ ਸਦਾ ਦੁੱਖੀ ਰਹਿੰਦਾ ਹੈਉਹ (ਹਉਮੈ ਵਿਚਜਨਮ ਲੈ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ।੨।

ਹੇ ਭਾਈਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ। ਪਰ ਗਿਆਨਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿਚ (ਸਹੀ ਜੀਵਨ ਬਾਰੇਕੁਝ ਨਹੀਂ ਸੁੱਝਦਾਉਹ ਮੁੜ ਮੁੜ ਭਟਕਦਾ ਰਹਿੰਦਾ ਹੈ।੩।

ਹੇ ਮੇਰੇ ਮਾਲਕ! (ਮੇਰੀਬੇਨਤੀ ਸੁਣ (ਤੇਰਾ ਦਾਸਨਾਨਕ (ਤੇਰੇ ਦਰ ਤੋਂਇਹ ਸੁਖ ਮੰਗਦਾ ਹੈ (ਕਿਜਿੱਥੇ ਸੰਤ ਜਨ ਤੇਰੀ ਸਿਫ਼ਤਿਸਾਲਾਹ ਦਾ ਗੀਤ ਗਾਂਦੇ ਹੋਣਉੱਥੇ ਮੇਰਾ ਮਨ ਪਰਚਿਆ ਰਹੇ।੪।੬।