ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਵੀਰਵਾਰ 7 ਅਗਸਤ 2014 (ਮੁਤਾਬਿਕ 23 ਸਾਉਣ ਸੰਮਤ 546 ਨਾਨਕਸ਼ਾਹੀ)

38

11

ਸੋਰਠਿ ਮਹਲਾ ੫ ॥ ਸਾਹਿਬੁ ਗੁਨੀ ਗਹੇਰਾ ॥ ਘਰੁ ਲਸਕਰੁ ਸਭੁ ਤੇਰਾ ॥ ਰਖਵਾਲੇ ਗੁਰ ਗੋਪਾਲਾ ॥ ਸਭਿ ਜੀਅ ਭਏ ਦਇਆਲਾ ॥੧॥ ਜਪਿ ਅਨਦਿ ਰਹਉ ਗੁਰ ਚਰਣਾ ॥ ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥ ਤੇਰਿਆ ਦਾਸਾ ਰਿਦੈ ਮੁਰਾਰੀ ॥ ਪ੍ਰਭਿ ਅਬਿਚਲ ਨੀਵ ਉਸਾਰੀ ॥ ਬਲੁ ਧਨੁ ਤਕੀਆ ਤੇਰਾ ॥ ਤੂ ਭਾਰੋ ਠਾਕੁਰੁ ਮੇਰਾ ॥੨॥ ਜਿਨਿ ਜਿਨਿ ਸਾਧਸੰਗੁ ਪਾਇਆ ॥ ਸੋ ਪ੍ਰਭਿ ਆਪਿ ਤਰਾਇਆ ॥ ਕਰਿ ਕਿਰਪਾ ਨਾਮ ਰਸੁ ਦੀਆ ॥ ਕੁਸਲ ਖੇਮ ਸਭ ਥੀਆ ॥੩॥ ਹੋਏ ਪ੍ਰਭੂ ਸਹਾਈ ॥ ਸਭ ਉਠਿ ਲਾਗੀ ਪਾਈ ॥ ਸਾਸਿ ਸਾਸਿ ਪ੍ਰਭੁ ਧਿਆਈਐ ॥ ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥ {ਅੰਗ 622}

ਪਦਅਰਥ: ਗੁਨੀਗੁਣਾਂ ਦਾ ਮਾਲਕ। ਗਹੇਰਾਗਹਿਰਾਡੂੰਘਾ। ਘਰੁ ਲਸਕਰੁਘਰ ਅਤੇ ਪਰਵਾਰ ਆਦਿਕ। ਗੁਰਹੇ ਗੁਰੂਗੋਪਾਲਾਹੇ ਗੋਪਾਲਾਰਖਵਾਲਾਹੇ ਰਾਖੇਸਭਿ ਜੀਅਸਾਰੇ ਜੀਵਾਂ ਉੱਤੇ।੧।

ਅਨਦਿਆਤਮਕ ਆਨੰਦ ਵਿਚ। ਰਹਉਰਹਉਂਮੈਂ ਰਹਿੰਦਾ ਹਾਂ। ਕਤਹਿਕਿਤੇ ਭੀ।ਰਹਾਉ।

ਮੁਰਾਰੀ—{ਮੁਰਅਰਿਪਰਮਾਤਮਾ। ਰਿਦੈਹਿਰਦੇ ਵਿਚ। ਪ੍ਰਭਿਪ੍ਰਭੂ ਨੇ। ਅਬਿਚਲ ਨੀਵ—(ਭਗਤੀ ਦੀਕਦੇ ਨਾਹ ਹਿੱਲਣ ਵਾਲੀ ਨੀਂਹ। ਤਕੀਆਆਸਰਾ। ਭਾਰੋਵੱਡਾ। ਠਾਕੁਰੁਮਾਲਕ।੨।

ਜਿਨਿਜਿਸ (ਮਨੁੱਖਨੇ। ਪ੍ਰਭਿਪ੍ਰਭੂ ਨੇ। ਤਰਾਇਆਪਾਰ ਲੰਘਾ ਲਿਆ। ਰਸੁਸੁਆਦ। ਕੁਸਲ ਖੇਮਸੁਖ ਆਨੰਦ।੩।

ਸਹਾਈਮਦਦਗਾਰ। ਪਾਈਪੈਰੀਂ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਮੰਗਲੁਸਿਫ਼ਤਿਸਾਲਾਹ ਦਾ ਗੀਤ।੪।

ਅਰਥ: ਹੇ ਭਾਈਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹਾਂ। ਹੇ ਭਾਈਪ੍ਰਭੂ ਦੀ ਸ਼ਰਨ ਪਿਆਂ ਕਿਤੇ ਭੀ ਕੋਈ ਡਰ ਪੋਹ ਨਹੀਂ ਸਕਦਾ।ਰਹਾਉ।

ਹੇ ਸਭ ਤੋਂ ਵੱਡੇਹੇ ਸ੍ਰਿਸ਼ਟੀ ਦੇ ਪਾਲਣਹਾਰਹੇ ਸਭ ਜੀਵਾਂ ਦੇ ਰਾਖੇਤੂੰ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈਂ। ਤੂੰ ਸਭ ਦਾ ਮਾਲਕ ਹੈਂਤੂੰ ਗੁਣਾਂ ਦਾ ਮਾਲਕ ਹੈਂਤੂੰ ਡੂੰਘੇ ਜਿਗਰੇ ਵਾਲਾ ਹੈਂ। (ਜੀਵਾਂ ਨੂੰਸਾਰਾ ਘਰਘਾਟ ਤੇਰਾ ਹੀ ਦਿੱਤਾ ਹੋਇਆ ਹੈ।੧।

ਹੇ ਪ੍ਰਭੂਤੇਰੇ ਸੇਵਕਾਂ ਦੇ ਹਿਰਦੇ ਵਿਚ ਹੀ ਨਾਮ ਵੱਸਦਾ ਹੈ। ਹੇ ਪ੍ਰਭੂਤੂੰ (ਆਪਣੇ ਦਾਸਾਂ ਦੇ ਹਿਰਦੇ ਵਿਚ ਭਗਤੀ ਦੀਕਦੇ ਨਾਹ ਹਿੱਲਣ ਵਾਲੀ ਨੀਂਹ ਰੱਖ ਦਿੱਤੀ ਹੋਈ ਹੈ। ਹੇ ਪ੍ਰਭੂਤੂੰ ਹੀ ਮੇਰਾ ਬਲ ਹੈਂਤੂੰ ਹੀ ਮੇਰਾ ਧਨ ਹੈਤੇਰਾ ਹੀ ਮੈਨੂੰ ਆਸਰਾ ਹੈ। ਤੂੰ ਮੇਰਾ ਸਭ ਤੋਂ ਵੱਡਾ ਮਾਲਕ ਹੈਂ।੨।

ਹੇ ਭਾਈਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈਉਸ ਉਸ ਨੂੰ ਪ੍ਰਭੂ ਨੇ ਆਪ (ਸੰਸਾਰਸਮੁੰਦਰ ਤੋਂਪਾਰ ਲੰਘਾ ਦਿੱਤਾ ਹੈ। ਜਿਸ ਮਨੁੱਖ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈਉਸ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੩।

ਹੇ ਭਾਈਪਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈਸਾਰੀ ਲੁਕਾਈ ਉਸ ਦੇ ਪੈਰੀਂ ਉੱਠ ਕੇ ਆ ਲੱਗਦੀ ਹੈ। ਹੇ ਨਾਨਕਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਸਦਾ ਪਰਮਾਤਮਾ ਦੀ ਸਿਫ਼ਤਿਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ।੪।੪।੫੪।