ਦਿਲ ਦੇ ਅੰਦਰ ਵੱਸਦੇ ਸੀ ਜੋ, ਅੱਖੀਓਂ ਦੂਰ ਹੋ ਗਏ,
ਸਾਡੇ ਸੀ ਅਰਮਾਨ ਜੋ, ਅੱਜ ਸਾਰੇ ਚੂਰ ਹੋ ਗਏ।
ਦਿਲ ਦੇ ਅੰਦਰ …………..
ਸਾਡਾ ਸੀ ਅਰਮਾਨ ਚੰਨ ਤਾਰਿਆਂ ਤਾਈਂ ਨਿਭਾਉਣ ਦਾ,
ਏਕੋ ਸੀ ਅਰਮਾਨ ਹਰ ਰੁੱਸੇ ਤਾਈਂ ਮਨਾਉਣ ਦਾ,
ਤਿਲਕ ਸੀ ਜੋ ਮੱਥੇ ਦਾ ਰਾਹਾਂ ਦੀ ਧੂੜ ਹੋ ਗਏ।
ਦਿਲ ਦੇ ਅੰਦਰ ………..
ਪੁੱਛਿਆ ਨਾ ਦੱਸਿਆ ਬਸ ਕਦਮ ਪਿੱਛੇ ਪੁੱਟਦੇ ਰਹੇ,
ਮਹਿਕਨ ਤੋਂ ਪਹਿਲਾਂ ਹੀ ਤੋੜ ਫੁੱਲਾਂ ਨੂੰ ਸੁੱਟਦੇ ਰਹੇ।
ਜਿਓਂਦੇ ਨਾ ਸੀ ਜੋ ਬਿਨ ਸਾਡੇ ਅੱਜ ਗਰੂਰ ਹੋ ਗਏ,
ਦਿਲ ਦੇ ਅੰਦਰ…………..
ਖਵਰੇ ਕੀ ਦਿਲ ਓਨਾ ਦੇ ਹੁਣ ਚੁੱਪ- ਚਾਪ ਰਹਿੰਦੇ ਨੇ,
ਬੀਤੇ ਪਲ ਦੀਆਂ ਯਾਦਾਂ ਵਿਚ ਹੱਸਦੇ ਹੰਝੂ ਵਹਿਦੇ ਨੇ।
ਚੰਨ ਵਰਗਾ ਚਿਹਰਾ ਸੀ ਜੋ ਗ੍ਰਹਿਣੇ ਸੂਰਜ ਦਾ ਨੂਰ ਹੋ ਗਏ,
ਦਿਲ ਦੇ ਅੰਦਰ…………
ਅਰਮਾਨ ਸਾਰੇ ਟੁੱਟ ਗਏ ਦਿਲ ਖਾਲੀ ਜਿਹਾ ਹੋ ਗਿਆ,
ਕੋਲੀਆਂ ਵਾਲ ਵਾਲਾ ਆਪਣਿਆ ‘ਚ ਜਵਾਬੀ ਬਣ ਖਲੋ ਗਿਆ।
ਪਿਆਰੀਆਂ ਨਜ਼ਰਾਂ ਨਾਲ ਵੇਂਹਦੇ ਸੇ ਜੋ ਬਿੰਦਰ ਤੋਂ ਘੂਰ ਹੋ ਗਏ,
ਦਿਲ ਦੇ ਅੰਦਰ ਵੱਸਦੇ ਸੀ ਜੋ ਅੱਖੀਓਂ ਦੂਰ ਹੋ ਗਏ।
ਬਿੰਦਰ ਕੋਲੀਆਂਵਾਲ
00393279435236