ਸਿਡਨੀ ਚ ਰਮਨਪ੍ਰੀਤ ਕੌਰ ਕਾਵਿ ਸੰਗ੍ਰਹਿ ਰਸ਼ਨੂਰ ਲੋਕ ਅਰਪਣ।

85

 1

ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ) ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਚ ਲੇਖਕ ਰਮਨਪ੍ਰੀਤ ਕੌਰ ਦੀ ਕਿਤਾਬ ਕਾਵਿ ਸੰਗ੍ਰਹਿ ‘ਰਸ਼ਨੂਰ ‘ ਸਿਡਨੀ ਵਿਚ ਲੋਕ ਅਰਪਣ ਕੀਤੀ ਗਈ ਵੱਡੀ ਗਿਣਤੀ ਚ ਜੁੜੇ ਸਾਹਿਤ ਪ੍ਰੇਮੀਆ ਨੁੂੰ ਸੰਬੋਧਨ ਕਰਦਿਆ ਐਡੀਲੇਡ ਤੋ ਆਏ ਹੋਏ ਰੋਬੀ ਬੇਨੀਪਾਲ ਅਤੇ ਹੋਪ ਇੰਟਰਨੈਸ਼ਨਲ ਦੇ ਮੁੱਖ ਪ੍ਰਬਧਕ ਸੁਖਜਿੰਦਰ ਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਕਿਤਾਬਾ ਸਿਰਫ ਚੰਦ ਕਾਗਜ਼ਾ ਦੀ ਜਿਲਦ ਹੁੰਦੀ ਸਗੋ ਲੇਖਕ ਵੱਲੋ ਕੀਤੇ ਅਧਿਐਨ ਅਤੇ ਹੰਢਾਏ ਤਜ਼ਰਬਿਆ ਦਾ ਨਿਚੋੜ ਹੁੰਦੀ ਹੈ ਜਿਸ ਤਰਾਂ ਸ਼ਹਿਦ ਦੀ ਮੱਖੀ ਵੱਖ ਵੱਖ ਫੁੱਲਾ ਤੋ ਰਸ ਲੈਂਦੀ ਹੈ ਤਾ ਸ਼ਹਿਦ ਬਣਦਾ ਹੈ ਉਸੇ ਤਰ੍ਹਾਂ ਹੀ ਇਕ ਲੇਖਕ ਕਿਤਾਬ ਦੀ ਸਿਰਜਣਾ ਕਰਦਾ ਹੈ ਉਨ੍ਹਾ ਕਿਹਾ ਕਿ ਰਮਨਪ੍ਰੀਤ ਦੀਆਂ ਕਵਿਤਾਵਾਂ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ। ਉਸਦੀਆਂ ਕਵਿਤਾਵਾਂ ਅੰਤਰਮਨ ਦੀਆ ਪਰਤਾਂ ਖੋਹਲਦੀਆਂ ਹਨ । ਕਵਿਤਾਵਾਂ ਦੀ ਪ੍ਰਗੀਤਕ ਲੈਅ ਸੁਹਜ-ਸੁਆਦ ਪੈਦਾ ਕਰਦੀ ਹੈ ।  ਇਸ ਮੋਕੇ ਰਮਨਪ੍ਰੀਤ ਕੌਰ ਨੇ ਬੋਲਦਿਆ ਕਿਹਾ ਕਿ ਮੈਨੂੰ ਬਚਪਨ ਤੋ ਲਿਖਣ ਦਾ ਬਹੁਤ ਸ਼ੋਕ ਸੀ  ਜੋ ਹੁਣ ਉਹ ਸੁਪਣਾ ਪੂਰਾ ਹੁੰਦਾ ਜਾ ਰਿਹਾ ਹੈ ਉਨ੍ਹਾ ਕਿਹਾ ਕਿ ਅਜਿਹੀਆ ਪੁਸਤਕਾ ਤੋ ਚੰਗਾ ਸਾਹਿਤ ਪੜ੍ਹਦੇ ਹੋਏ ਉਸ ਤੋ ਸੇਧ ਹਾਸਿਲ ਕਰਨੀ ਚਾਹੀਦੀ ਹੈ ਇਸ ਮੌਕੇ ਕਈ ਸਾਹਿਤ ਨੁੂੰ ਪਿਆਰ ਕਰਨ ਵਾਲਿਆ ਦਾ ਵੱਡਾ ਇਕੱਠ ਹਾਜ਼ਰ ਹੋਇਆ।