ਪਿੰਡ ਠੱਟਾ ਨਵਾਂ ਵਿਖੇ ਹੋਏ ਪਹਿਲੇ ਕਬੱਡੀ ਟੂਰਨਾਮੈਂਟ ਵਿੱਚ ਪਰਮਜੀਤ ਪੁਰ ਦੀ ਟੀਮ ਠੱਟਾ ਨਵਾਂ ਦੀ ਟੀਮ ਨੂੰ ਅੱਧੇ ਅੰਕ ਨਾਲ ਹਰਾ ਕੇ ਜੇਤੂ ਰਹੀ।

40

Untitled-1 copy

ਪਿੰਡ ਠੱਟਾ ਨਵਾਂ ਵਿਖੇ ਨੌਜਵਾਨ ਸਭਾ, ਵਿਦੇਸ਼ੀ ਵੀਰਾਂ, ਸਮੂਹ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਪਹਿਲੇ ਕਬੱਡੀ ਟੂਰਨਾਮੈਂਟ ਵਿੱਚ ਪਰਮਜੀਤ ਪੁਰ ਦੀ ਟੀਮ ਠੱਟਾ ਨਵਾਂ ਦੀ ਟੀਮ ਨੂੰ ਸਿਰਫ ਅੱਧੇ ਅੰਕ ਨਾਲ ਹਰਾ ਕੇ ਜੇਤੂ ਰਹੀ। ਟੂਰਨਾਮੈਂਟ ਦੀ ਅਰੰਭਤਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੀ ਦੇ ਪਾਠ ਦੇ ਭੋਗ ਉਪਰੰਤ ਹੋਈ। ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਉਂਦਿਆਂ ਟੀਮਾਂ ਨੂੰ ਆਸ਼ੀਰਵਾਦ ਦਿੱਤਾ। ਇਸ ਟੂਰਨਾਮੈਂਟ ਵਿੱਚ 45 ਕਿੱਲੋ ਦੇ ਸ਼ੋ ਮੈਚ ਵਿੱਚ ਠੱਟਾ ਨਵਾਂ ਦੀ ਟੀਮ ਟਿੱਬਾ ਦੀ ਟੀਮ ਨੂੰ 14.5 ਅੰਕਾਂ ਨਾਲ ਹਰਾ ਕੇ ਜੇਤੂ ਰਹੀ। 50 ਕਿੱਲੋ ਦੇ ਸ਼ੋ ਮੈਚ ਵਿੱਚ ਟਿੱਬਾ ਦੀ ਟੀਮ ਕਾਹਨੇ ਦੀ ਟੀਮ ਨੂੰ 17.5 ਅੰਕਾਂ ਨਾਲ ਹਰਾ ਕੇ ਜੇਤੂ ਰਹੀ। 70 ਕਿੱਲੋ ਦੇ ਸ਼ੋ ਮੈਚ ਵਿੱਚ ਦੀਪੇਵਾਲ ਦੀ ਟੀਮ ਡਡਵਿੰਡੀ ਦੀ ਟੀਮ ਨੂੰ 7 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਪਹਿਲੇ ਓਪਨ ਮੈਚ ਵਿੱਚ ਠੱਟਾ ਨਵਾਂ ਦੀ ਟੀਮ ਭੁਲਾਣੇ ਦੀ ਟੀਮ ਨੂੰ 12.5 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਦੂਸਰੇ ਓਪਨ ਮੈਚ ਵਿੱਚ ਪਰਮਜੀਤ ਪੁਰ ਦੀ ਟੀਮ ਟਿੱਬਾ ਦੀ ਟੀਮ ਨੂੰ 15.5 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਤੀਸਰੇ ਓਪਨ ਮੈਚ ਵਿੱਚ ਤਲਵੰਡੀ ਚੌਧਰੀਆਂ ਦੀ ਟੀਮ ਤਾਸ਼ਪੁਰ ਦੀ ਟੀਮ ਨੂੰ 4 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਚੌਥੇ ਓਪਨ ਮੈਚ ਵਿੱਚ ਡਡਵਿੰਡੀ ਦੀ ਟੀਮ ਖੀਰਾਂਵਾਲੀ ਦੀ ਟੀਮ ਨੂੰ 5.5 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਪਹਿਲੇ ਸੈਮੀ ਫਾਈਨਲ ਮੈਚ ਵਿੱਚ ਠੱਟਾ ਨਵਾਂ ਦੀ ਟੀਮ ਤਲਵੰਡੀ ਚੌਧਰੀਆਂ ਦੀ ਟੀਮ ਨੂੰ 12.5 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਦੂਸਰੇ ਸੈਮੀ ਫਾਈਨਲ ਮੈਚ ਵਿੱਚ ਪਰਮਜੀਤ ਪੁਰ ਦੀ ਟੀਮ ਡਡਵਿੰਡੀ ਦੀ ਟੀਮ ਨੂੰ 5.5 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਫਾਈਨਲ ਮੈਚ ਵਿੱਚ ਪਰਮਜੀਤ ਪੁਰ ਦੀ ਟੀਮ ਨੇ 25.5 ਅੰਕ ਪ੍ਰਾਪਤ ਕੀਤੇ ਅਤੇ ਠੱਟਾ ਨਵਾਂ ਦੀ ਟੀਮ ਨੇ 25 ਅੰਕ। ਮਾਮੂਲੀ ਜਿਹੇ ਫਰਕ ਨਾਲ ਪਰਮਜੀਤ ਪੁਰ ਦੀ ਟੀਮ ਠੱਟਾ ਨਵਾਂ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਪਹਿਲੇ ਨੰਬਰ ਤੇ ਆਉਣ ਵਾਲੀ ਟੀਮ (ਪਰਮਜੀਤ ਪੁਰ) ਨੂੰ 31000 ਅਤੇ ਦੁਸਰੇ ਨੰਬਰ ਤੇ ਆਉਣ ਵਾਲੀ ਟੀਮ (ਠੱਟਾ ਨਵਾਂ ) ਨੂੰ ਵੀ 31000 ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਬੈਸਟ ਸਟਾਪਰ ਦਾ ਖਿਤਾਬ ਬਿੰਦਾ ਅਤੇ ਬੈਸਟ ਰੇਡਰ ਦਾ ਖਿਤਾਬ ਬੱਘੀ ਨੂੰ ਦਿੱਤਾ ਗਿਆ। ਇਸ ਮੌਕੇ ਸੰਤ ਬਾਬਾ ਦਇਆ ਸਿੰਘ ਜੀ, ਸੰਤ ਬਾਬਾ ਲੀਡਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।