ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਕੱਢੀ ਗਈ।

44

096 copy

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ ਮਿਤੀ 05 ਜਨਵਰੀ 2013 ਦਿਨ ਐਤਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਜੀਤ ਸਿੰਘ ਮੋਮੀ, ਅਰਜਣ ਸਿੰਘ ਮੋਮੀ, ਸ਼ਿੰਗਾਰ ਸਿੰਘ ਮੋਮੀ, ਚੂਹਲਿਆਂ ਕੇ ਘਰਾਂ, ਮਾਸਟਰ ਪਿਆਰਾ ਸਿੰਘ ਮੋਮੀ, ਬਲਕਾਰ ਸਿੰਘ ਮੋਮੀ, ਇੰਦਰਜੀਤ ਸਿੰਘ ਬਜਾਜ, ਬਲਜੀਤ ਸਿੰਘ ਬੱਲੀ, ਅਨੋਖ ਸਿੰਘ ਬਾਲੂ, ਅਵਤਾਰ ਸਿੰਘ ਬਾਲੂ, ਨਰਿੰਦਰਜੀਤ ਸਿੰਘ ਬਜਾਜ, ਬਿਕਰਮ ਸਿੰਘ ਮੋਮੀ, ਬਲਬੀਰ ਸਿੰਘ ਬਜਾਜ, ਸੁਖਦੇਵ ਸਿੰਘ ਬਾਲੂ, ਦਲੀਪ ਸਿੰਘ ਮੋਮੀ, ਸੁਖਦੇਵ ਸਿੰਘ ਕਰੀਰ, ਮਾਸਟਰ ਹਰਬਖਸ਼ ਸਿੰਘ ਕਰੀਰ, ਅਵਤਾਰ ਸਿੰਘ ਹਲਵਾਈ, ਲੱਖਾ ਸਿੰਘ ਹਲਵਾਈ, ਸ਼ਿੰਗਾਰ ਸਿੰਘ ਮਿਸਤਰੀ, ਬਲਬੀਰ ਸਿੰਘ ਭੈਲ, ਮੱਸਾ ਸਿੰਘ ਭੈਲ, ਮਾਸਟਰ ਜੋਗਿੰਦਰ ਸਿੰਘ, ਸ਼ਿੰਗਾਰ ਸਿੰਘ ਦੁਕਾਨਦਾਰ, ਗਿਆਨੀ ਹਰਬਚਨ ਸਿੰਘ ਤਹਿਸੀਲਦਾਰ, ਮਹਿੰਗਾ ਸਿੰਘ ਬਾਬੇ ਕਿਆਂ ਦੇ, ਬਹਾਦਰ ਸਿੰਘ ਬਾਬੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੂਹਲਿਆਂ, ਬਾਲੂਆਂ, ਛੀਂਬਿਆਂ, ਖੜਕ ਸਿੰਘ ਕੇ, ਭੈਲਾਂ ਕੇ ਸਮੂਹ ਮਹੱਲੇ ਵਾਲਿਆਂ ਵੱਲੋਂ ਚਾਹ ਪਕੌੜਿਆਂ ਅਤੇ ਗਰਮਾ-ਗਰਮ ਗਜਰੇਲੇ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹਨ। ਦੇਖਣ ਲਈ ਲਿੰਕ ਤੇ ਕਲਿੱਕ ਕਰੋ: