ਏਕਤਾ ਸਪੋਰਟਸ ਕਲੱਬ ਐਾਡ ਯੂਥ ਕਲੱਬ ਦਾ ਗਠਨ

33

ਪਿੰਡ ਬੂੜੇ ਵਾਲ ਵਿਖੇ ਜਸਕਰਨ ਸਿੰਘ ਦੀ ਪ੍ਰਧਾਨਗੀ ਹੇਠ ਨੌਜਵਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਏਕਤਾ ਸਪੋਰਟਸ ਕਲੱਬ ਐਾਡ ਯੂਥ ਕਲੱਬ ਗਠਨ ਕੀਤਾ ਗਿਆ। ਜਸਦੇਵ ਸਿੰਘ ਲਾਡੀ ਨੂੰ ਸਰਵਸੰਮਤੀ ਨਾਲ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹੋਰ ਅਹੁਦੇਦਾਰਾਂ ‘ਚ ਅੰਮਿ੍ਤਪਾਲ ਸਿੰਘ ਨੂੰ ਸਰਬਸੰਮਤੀ ਨਾਲ ਉਪ ਪ੍ਰਧਾਨ, ਜਨਰਲ ਸਕੱਤਰ ਮਲਕੀਤ ਸਿੰਘ, ਖ਼ਜ਼ਾਨਚੀ ਗੁਰਪ੍ਰੀਤ ਸਿੰਘ, ਪ੍ਰਚਾਰ ਸਕੱਤਰ ਬਲਜਿੰਦਰ ਸਿੰਘ ਤੇ ਕਾਰਜਕਾਰੀ ਮੈਂਬਰ ਗੁਰਨਾਮ ਸਿੰਘ, ਗਗਨਦੀਪ ਸਿੰਘ ਤੇ ਮਾਸਟਰ ਰੇਸ਼ਮ ਸਿੰਘ ਨੂੰ ਅਧਿਕਾਰਤ ਮੈਂਬਰ ਤੌਰ ‘ਤੇ ਲਿਆ ਗਿਆ। ਜਸਕਰਨ ਸਿੰਘ ਨੂੰ ਕਲੱਬ ਦਾ ਚੇਅਰਮੈਨ ਬਣਾਇਆ ਗਿਆ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਅਹਿਦ ਲਿਆ ਕੇ ਕਲੱਬ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵਿਸ਼ੇਸ਼ ਤੌਰ ‘ਤੇ ਖੇਡਾਂ ਤੇ ਸਭਿਆਚਾਰਕ ਕਰਵਾਇਆ ਕਰੇਗੀ। ਨਗਰ ਪੰਚਾਇਤ ਨਾਲ ਸਹਿਯੋਗ ਕਰਕੇ ਪਿੰਡ ‘ਚ ਲੋਕ ਭਲਾਈ ਦੇ ਕੰਮ ਕਰੇਗੀ ਤੇ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਸੁਥਰਾ ਰੱਖਣ ਲਈ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਬੂਟੇ ਲਗਵਾਏਗੀ। ਇਸ ਮੌਕੇ ਜਸਵਿੰਦਰ ਸਿੰਘ ਫੌਜੀ ਵੱਲੋਂ ਕਲੱਬ ਨੂੰ ਆਰਥਿਕ ਸਹਾਇਤਾ ਵੀ ਦਿੱਤੀ।