ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ ਵਿੱਚ ਪਿੰਡ ਠੱਟਾ ਨਵਾਂ ਦੇ ਸੂਝਵਾਨ ਵਿਅਕਤੀਆਂ ਵੱਲੋਂ ਪਿੰਡ ਦੀ ਵਾਗਡੋਰ ਨੌਜਵਾਨ ਹੱਥਾਂ ਵਿੱਚ ਦੇਣ ਸਮੇਂ ਜੋ ਸੁਪਨਾ ਦੇਖਿਆ ਸੀ, ਲੱਗਦਾ ਹੁਣ ਉਹ ਸਾਕਾਰ ਹੋ ਰਿਹਾ ਹੈ। ਹਾਲ ਹੀ ਵਿੱਚ ਸਰਵਸੰਮਤੀ ਨਾਲ ਚੁਣੀ ਗਈ ਸਰਪੰਚ ਸ੍ਰੀਮਤੀ ਜਸਵੀਰ ਕੌਰ ਜੀ ਦੀ ਅਗਵਾਈ ਵਿੱਚ ਸਮੂਹ ਨੌਜਵਾਨ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਦੇ ਵਿਕਾਸ ਦੀ ਗੱਡੀ ਨੂੰ ਸਹਿਜੇ ਹੀ ਤੋਰ ਲਿਆ ਹੈ। ਸ਼ੁਰੂਆਤੀ ਦੌਰ ਵਿੱਚ ਉਹਨਾਂ ਪਿੰਡ ਦੇ ਆਲੇ ਦੁਆਲੇ ਦੀ ਸਾਫ-ਸਫਾਈ ਕਰਵਾ ਕੇ ਪਿੰਡ ਦੀ ਫਿਰਨੀ ਤੇ ਚਾਰੇ ਪਾਸੇ ਲਾਈਟਾਂ ਲਗਵਾ ਦਿੱਤੀਆਂ ਗਈਆਂ ਹਨ। ਇਸੇ ਕੜੀ ਨੂੰ ਅੱਗੇ ਤੋਰਦਿਆਂ ਮੇਨ ਬਜ਼ਾਰ ਠੱਟਾ ਨਵਾਂ ਵਿੱਚ ਬਹੁਤ ਹੀ ਲੰਬੇ ਸਮੇਂ ਤੋਂ ਨਜ਼ਇਜ਼ ਤੌਰ ਤੇ ਪਏ ਸਮਾਨ ਨੂੰ ਆਪਸੀ ਸਹਿਮਤੀ ਨਾਲ ਚੁਕਵਾ ਕੇ ਖੁੱਲ੍ਹਾ ਡੁੱਲਾ ਕਰਵਾ ਦਿੱਤਾ ਗਿਆ ਹੈ।