ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸੇਵਾਦਾਰ ਵਜੋਂ ਕੰਮ ਕਰਦੇ ਸ੍ਰੀ ਜੈ ਰਾਮ ਜੋ ਸਕੂਲ ਤੋਂ ਵਾਪਸ ਪਿੰਡ ਠੱਟਾ ਨਵਾਂ ਵਾਇਆ ਠੱਟਾ ਪੁਰਾਣਾ ਰਸਤੇ ਆ ਰਹੇ ਸਨ ਕਿ ਰਸਤੇ ਵਿੱਚ ਕੁੱਝ ਅਣ-ਪਛਾਤੇ ਵਿਅਕਤੀਆਂ ਨੇ ਘੇਰ ਕੇ ਕੁੱਟਮਾਰ ਕੀਤੀ ਅਤੇ ਜੇਬ ਵਿੱਚ ਮੌਜੂਦ 5300 ਰੁਪਏ, ਏ.ਟੀ.ਐਮ. ਕਾਰਡ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਸ੍ਰੀ ਜੈਰਾਮ ਨੇ ਦੱਸਿਆ ਕਿ ਇਸ ਸਬੰਧੀ ਇਤਲਾਹ ਥਾਣਾ ਤਲਵੰਡੀ ਚੌਧਰੀਆਂ ਵਿਖੇ ਕਰ ਦਿੱਤੀ ਹੈ।