ਪਿੰਡ ਡਡਵਿੰਡੀ ਦੇ ਨੌਜਵਾਨ ਵੀਨੂੰ ਖੁਰਾਣਾ ਦੀ ਸੜ੍ਹਕ ਹਾਦਸੇ ਵਿੱਚ ਮੌਤ।

40

ਦਦਪ੍ਰੀਤਮ ਫਿਲਿੰਗ ਸਟੇਸ਼ਨ ਡਡਵਿੰਡੀ ਦੇ ਮਾਲਕ, ਦਾਣਾ ਮੰਡੀ ਸੁਲਤਾਨਪੁਰ ਲੋਧੀ ਤੇ ਡਡਵਿੰਡੀ ਵਿਖੇ ਆੜ੍ਹਤੀ ਤੇ ਉੱਘੇ ਸਮਾਜ ਸੇਵਕ ਜਥੇਦਾਰ ਗੁਰਦੀਪ ਸਿੰਘ ਖੁਰਾਣਾ ਦੇ ਨੌਜਵਾਨ ਸਪੁੱਤਰ ਵੀਨੂੰ ਖੁਰਾਣਾ ਜਿਸਦੇ ਵਿਆਹ ਨੂੰ ਅਜੇ ਇਕ ਸਾਲ ਵੀ ਪੂਰਾ ਨਹੀਂ ਸੀ ਹੋਇਆ ਦੀ ਡਡਵਿੰਡੀ ਨੇੜੇ ਇਕ ਸੜਕ ਹਾਦਸੇ ਵਿਚ ਹੋਈ ਮੌਤ ਨਾਲ ਸ਼ਹਿਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮੀਰੀ ਪੀਰੀ ਗਤਕਾ ਅਖਾੜਾ ਸੁਲਤਾਨਪੁਰ ਲੋਧੀ ਦੇ ਹੋਣਹਾਰ ਖਿਡਾਰੀ 28 ਸਾਲਾ ਵੀਨੂੰ ਖੁਰਾਣਾ ਦੋ ਭੈਣਾ ਦਾ ਭਰਾ ਤੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਇਹ ਹਾਦਸਾ ਦੁਪਹਿਰ 1 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਉਹ ਸੁਲਤਾਨਪੁਰ ਲੋਧੀ ਤੋਂ ਡਡਵਿੰਡੀ ਆਪਣੇ ਪੈਟਰੋਲ ਪੰਪ ਵੱਲ ਮੋਟਰਸਾਈਕਲ ‘ਤੇ ਜਾ ਰਿਹਾ ਸੀ ਤੇ ਕਪੂਰਥਲਾ ਵਾਲੇ ਪਾਸਿਓਾ ਆ ਰਹੀ ਕਾਰ ਪੀ.ਬੀ. 05 ਟੀ, 0683 ਕਿਸੇ ਵਾਹਨ ਨੂੰ ਓਵਰਟੇਕ ਕਰਦੀ ਹੋਈ ਸੱਜੇ ਪਾਸੇ ਸੜਕ ਦੇ ਕੰਡੇ ਉਪਰ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਵਿਚ ਵੱਜੀ। ਜਿਸ ਕਾਰਨ ਵੀਨੂੰ ਖੁਰਾਣਾ ਦੇ ਸਿਰ ਅਤੇ ਲੱਤ ਉਪਰ ਸਖ਼ਤ ਚੋਟਾਂ ਆਈਆਂ ਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਾਉਣ ਮੌਕੇ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਕਾਰ ਚਾਲਕ ਵਿਰੁੱਧ ਧਾਰਾ 279, 427, 304 ਏ.ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਪੜਤਾਲ ਕਰ ਰਹੇ ਹਰਜੀਤ ਸਿੰਘ ਏ.ਐਸ.ਆਈ. ਇੰਚਾਰਜ ਚੌਕੀ ਮੋਠਾਂਵਾਲਾ ਨੇ ਦੱਸਿਆ ਕਿ ਭਾਵੇਂ ਕਾਰ ਚਾਲਕ ਮੌਕੇ ਤੋਂ ਖਿਸਕ ਗਿਆ ਪਰ ਉਸਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਮਿ੍ਤਕ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਕਰਨ ਉਪਰੰਤ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਹੈ। ਸ: ਨਵਤੇਜ ਸਿੰਘ ਚੀਮਾ ਐਮ.ਐਲ.ਏ., ਜਥੇਦਾਰ ਜੈਮਲ ਸਿੰਘ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ, ਤੇਜਵੰਤ ਸਿੰਘ, ਕਰਮਬੀਰ ਸਿੰਘ ਕੇ.ਬੀ., ਰਾਜਾ ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ ਮਰਵਾਹਾ ਸ਼ਹਿਰੀ ਪ੍ਰਧਾਨ ਕਾਂਗਰਸ, ਰਵਿੰਦਰ ਸਿੰਘ ਰਵੀ, ਰਾਜਾ ਗੁਰਪ੍ਰੀਤ ਸਿੰਘ, ਮੋਨੂੰ, ਭੰਡਾਰੀ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਡਾ: ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਮੀਰੀ ਪੀਰੀ ਗਤਕਾ ਅਖਾੜੇ ਦੇ ਸਮੂਹ ਮੈਂਬਰ, ਦੀਪਕ ਧੀਰ ਰਾਜੂ, ਜਸਬੀਰ ਸਿੰਘ ਮੈਨੇਜਰ ਬੈਂਕ, ਅਸ਼ੋਕ ਮੋਗਲਾ, ਮਾਸਟਰ ਭਗਵਤ ਦੱਤ ਸ਼ਰਮਾ, ਨਰੇਸ਼ ਧੀਰ, ਮਾਧਵ ਗੁਪਤਾ, ਰੰਮੀ ਗੁਪਤਾ, ਅਨਿਲ ਕੁਮਾਰ ਭੋਲਾ, ਗੁਰਜੰਟ ਸਿੰਘ ਸੰਧੂ, ਕੰਵਰਜੀਤ ਸਿੰਘ ਢਿੱਲੋਂ, ਸੁੱਚਾ ਸਿੰਘ ਖਿੰਡਾ, ਭੁਪਿੰਦਰ ਸਿੰਘ, ਰਣਜੀਤ ਸਿੰਘ ਰਾਣਾ ਡਡਵਿੰਡੀ, ਲੱਕੀ ਨਈਅਰ, ਬਲਦੇਵ ਸਿੰਘ, ਪ੍ਰਥ ਮੇਸ ਜੈਨ, ਦਵਿੰਦਰ ਕਾਲਾ, ਲਖਪਤ ਰਾਏ ਪ੍ਰਭਾਕਰ ਵੀ ਹਾਜ਼ਰ ਸਨ। ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਨੇ ਵੀਨੂੰ ਖੁਰਾਣਾ ਦੇ ਅਕਾਲ ਚਲਾਣੇ ਉਪਰ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। (source Ajit)