ਪਿੰਡ ਠੱਟਾ ਨਵਾਂ ਵਿਖੇ ਦੋ ਕਿਸਾਨਾਂ ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਨਾਲ ਧੋਖਾਧੜੀ ਮਾਮਲੇ ‘ਚ 2 ਵਿਅਕਤੀਆਂ ਨੂੰ ਅਦਾਲਤ ਨੇ ਦਿੱਤੇ ਜੇਲ ਭੇਜਣ ਦੇ ਹੁਕਮ।

96

20ਪਿੰਡ ਠੱਟਾ ਨਵਾਂ ਵਿਖੇ ਦੋ ਕਿਸਾਨਾਂ ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਦੋਵੇਂ ਪੁੱਤਰ ਤਾਰਾ ਸਿੰਘ ਦੀ ਦੋ ਠੱਗਾਂ ਵਲੋਂ ਉਨ੍ਹਾਂ ਦੇ ਨਾਮ ਉੱਪਰ 26 ਕਨਾਲ 6 ਮਰਲੇ ਦੀ ਧੋਖੇ ਦੇ ਨਾਲ ਰਜਿਸਟਰੀ ਕਰਵਾਉਣ ਦੇ ਮਾਮਲੇ ‘ਚ ਥਾਣਾ ਤਲਵੰਡੀ ਚੌਧਰੀਆਂ ਵਲੋਂ 6 ਵਿਅਕਤੀਆਂ ਦੇ ਉਪਰ ਦਰਜ ਕੀਤੇ ਕੇਸ ‘ਚ  ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ, ਇਕਬਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੰਨੀਆ ਸ਼ਾਹਕੋਟ ਜ਼ਿਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਅੱਜ ਸਥਾਨਕ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਜੱਜ ਰਾਜੇਸ਼ ਭਗਤ ਨੇ ਦੋਵਾਂ ਨੂੰ ਜੇਲ ਭੇਜਣ ਦੇ ਹੁਕਮ ਦੇ ਦਿੱਤੇ। ਇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਸਵਿੰਦਰ ਪਾਲ ਸਿੰਘ ਨੇ ਦਸਿਆ ਕਿ ਪਿੰਡ ਠੱਟਾ ਨਵਾਂ ਦੇ ਦੋ ਕਿਸਾਨ ਭਰਾਵਾਂ ਬਲਦੇਵ ਸਿੰਘ, ਸ਼ਿੰਗਾਰਾ ਸਿੰਘ ਬਣ ਕੇ ਗੁਰਵਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਨੇ ਬਲਦੇਵ ਸਿੰਘ ਬਣਕੇ ਧੋਖੇ ਦੇ ਨਾਲ ਉਨ੍ਹਾਂ ਦੀ ਜ਼ਮੀਨ 26 ਕਨਾਲ 6 ਮਰਲੇ ਦੀ ਰਜਿਸਟਰੀ ਕਰਵਾ ਲਈ ਸੀ ਤੇ ਉਸ ਉਪਰ ਇਨ੍ਹਾਂ ਦੋਵੇਂ ਠੱਗਾਂ ਨੇ ਯੂਨੀਅਨ ਬੈਂਕ ਕਪੂਰਥਲਾ ਪਾਸ 15-15 ਲੱਖ ਦੀਆਂ ਦੋ ਲਿਮਟਾਂ ਵੀ ਬਣਾ ਲਈਆਂ ਸਨ, ਪਰੰਤੂ ਲਿਮਟ ਕੈਸ਼ ਹੋਣ ਤੋਂ ਪਹਿਲਾਂ ਹੀ ਭੇਦ ਖੁੱਲ੍ਹਣ ‘ਤੇ ਦਰਜ ਕੀਤੇ ਕੇਸ ‘ਚ ਜਿਨ੍ਹਾਂ ਵਿਅਕਤੀਆਂ ਨੇ ਸਾਥ ਦਿੱਤਾ ਸੀ ਉਨ੍ਹਾਂ ‘ਚ ਪਰਮਜੀਤ ਸਿੰਘ ਅਰਜ਼ੀ ਨਵੀਸ ਸ਼ਾਹਕੋਟ ਜਿਸ ਨੇ ਸਾਰਾ ਜਾਅਲੀ ਕੇਸ ਤਿਆਰ ਕੀਤਾ ਤੇ ਸਵਰਨ ਸਿੰਘ ਫੀਲਡ ਅਫਸਰ ਯੂਨੀਅਨ ਬੈਂਕ ਜੋ ਦਲਾਲ ਵਜੋਂ ਕੰਮ ਕਰਦਾ  ਸੀ। ਜਾਗੀਰ ਸਿੰਘ ਨੰਬਰਦਾਰ ਤਲਵੰਡੀ ਚੌਧਰੀਆਂ ਜਿਸਨੇ ਤਸਦੀਕ ਕੀਤਾ ਸੀ ਤੇ ਯੂਨੀਅਨ ਬੈਂਕ ਦੀ ਮੈਨੇਜਰ ਖਿਲਾਫ ਕੇਸ ਦਰਜ ਕੀਤਾ ਸੀ। ਥਾਣਾ ਮੁੱਖੀ ਨੇ ਦੱਸਿਆ ਕਿ ਇਸ ਕੇਸ ‘ਚ ਪੁੱਛਗਿੱਛ ਤੋਂ ਬਾਅਦ ਮਾਸਟਰ ਮਾਈਂਡ ਇਕਬਾਲ ਪੁੱਤਰ ਕਰਨੈਲ ਸਿੰਘ ਜਿਸਨੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਸ਼ਿੰਗਾਰਾ ਸਿੰਘ ਤੇ ਬਲਦੇਵ ਸਿੰਘ ਵਾਸੀ ਠੱਟਾ ਨਵਾਂ ਬਣਾ ਕੇ ਕਥਿਤ ਕੀਤੀ ਧੋਖਾਧੜੀ ‘ਚ ਸਾਥ ਦਿੱਤਾ। ਉਸਦੇ ‘ਤੇ ਵੀ ਕੇਸ ਦਰਜ  ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ । ਉਨ੍ਹਾਂ ਦਸਿਆ ਕਿ ਬਾਕੀ ਸਾਰੇ ਵਿਅਕਤੀ ਜਿਨ੍ਹਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਗ੍ਰਿਫਤਾਰੀ ਤੋਂ ਬਚਣ ਵਾਸਤੇ ਅਦਾਲਤ ‘ਚ ਅਡਵਾਂਸ ਜ਼ਮਾਨਤ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ ਤੇ ਹਾਲੇ ਤੱਕ ਭਗੌੜੇ ਹੀ ਚੱਲ ਰਹੇ ਹਨ ਜਿਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਕੇਸ ‘ਚ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। (source Jagbani)