ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ/ 12ਵੀਂ ਸ਼ੇ੍ਰਣੀ ਦੇ ਇਸ ਸਾਲ ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਐਲਾਨੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ ਦਿੰਦੇ ਹੋਏ ਇਹ ਪ੍ਰੀਖਿਆ ਅਕਤੂਬਰ ਦੇ ਆਖਰੀ ਹਫ਼ਤੇ ਲੈਣ ਦਾ ਐਲਾਨ ਕੀਤਾ ਗਿਆ ਹੈ | ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 10ਵੀਂ /12ਵੀਂ ਪ੍ਰੀਖਿਆ ਮਾਰਚ 2017 ਦੇ ਰੈਗੂਲਰ ਪ੍ਰੀਖਿਆਰਥੀ ਜਿਨ੍ਹਾਂ ਦਾ ਨਤੀਜਾ ਕੰਪਾਰਟਮੈਂਟ/ਰੀ-ਅਪੀਅਰ ਆਇਆ ਸੀ, ਪ੍ਰੰਤੂ ਉਹ ਜੂਨ/ਜੁਲਾਈ 2017 ਵਿਚ ਹੋੋਈ ਅਨੁਪੂਰਕ ਪ੍ਰੀਖਿਆ ਵਿਚ ਆਪਣੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਜਾਂ ਜਿਹੜੇ ਪ੍ਰੀਖਿਆਰਥੀ ਜੂਨ/ਜੁਲਾਈ 2017 ਦੀ ਪ੍ਰੀਖਿਆ ਲਈ ਆਪਣੇ ਪ੍ਰੀਖਿਆ ਫਾਰਮ ਨਹੀਂ ਭਰ ਸਕੇ ਹੁਣ ਬੋਰਡ ਵਲੋਂ ਅਜਿਹੇ ਪ੍ਰੀਖਿਆਰਥੀਆਂ ਨੂੰ ਮਾਰਚ 2018 ਦੀ ਪ੍ਰੀਖਿਆ ਤੋੋਂ ਪਹਿਲਾਂ ਪ੍ਰੀਖਿਆ ਪਾਸ ਕਰਨ ਲਈ ਇਕ ਵਿਸ਼ੇਸ਼ ਮੌੌਕਾ ਦਿੱਤਾ ਗਿਆ ਹੈ | ਇਸ ਪ੍ਰੀਖਿਆ ਸਬੰਧੀ ਪ੍ਰੀਖਿਆ ਫਾਰਮ ਅਤੇ ਫ਼ੀਸ ਜਮ੍ਹਾਂ ਕਰਵਾਉਣ ਸਬੰਧੀ ਬੋਰਡ ਵਲੋਂ ਜਾਰੀ ਸਮਾਂ ਸਾਰਣੀ ਅਨੁਸਾਰ 10ਵੀਂ ਸ਼ੇ੍ਰਣੀ ਲਈ ਪ੍ਰੀਖਿਆ ਫੀਸ 1050 ਰੁਪਏ, ਜਦਕਿ 12ਵੀਂ ਸ਼ੇ੍ਰਣੀ ਲਈ 1350 ਰੁਪਏ ਹੈ | ਬਿਨਾਂ ਲੇਟ ਫ਼ੀਸ ਨਾਲ ਫਾਰਮ ਭਰਨ ਅਤੇ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 29 ਸਤੰਬਰ, ਬੈੈਂਕ ਵਿਚ ਫੀਸ/ਚਲਾਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 3 ਅਕਤੂਬਰ, ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 6 ਅਕਤੂਬਰ ਰੱਖੀ ਗਈ ਹੈ | ਇਸੇ ਤਰ੍ਹਾਂ 1000 ਰੁਪਏ ਲੇਟ ਫੀਸ ਨਾਲ ਫਾਰਮ ਭਰਨ ਅਤੇ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 6 ਅਕਤੂਬਰ, ਬੈੈਂਕ ਵਿਚ ਫ਼ੀਸ/ਚਲਾਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 10 ਅਕਤੂਬਰ, ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 13 ਅਕਤੂਬਰ ਰੱਖੀ ਗਈ ਹੈ, ਜਦਕਿ 2000 ਰੁਪਏ ਲੇਟ ਫ਼ੀਸ ਨਾਲ ਫਾਰਮ ਭਰਨ ਅਤੇ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 13 ਅਕਤੂਬਰ, ਬੈਂਕ ਵਿਚ ਫ਼ੀਸ/ਚਲਾਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 16 ਅਕਤੂਬਰ, ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 18 ਅਕਤੂਬਰ ਰੱਖੀ ਗਈ ਹੈ | ਪ੍ਰੀਖਿਆ ਸਬੰਧੀ ਸਾਰੀ ਜਾਣਕਾਰੀ ਬੋਰਡ ਦੀ ਵੈਬਸਾਈਟ ‘ਤੇ ਉਪਲੱਬਧ ਹੈ |