ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਹਰ ਸਾਲ ਦੀ ਤਰਾਂ ਪ੍ਰਭਾਤ ਫੇਰੀਆਂ ਮਿਤੀ 31 ਦਸੰਬਰ 2016 ਤੋਂ 5 ਜਨਵਰੀ 2017 ਤੱਕ ਕੱਢੀਆਂ ਜਾਣਗੀਆਂ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ ਪੜਾਅ ਵਾਰ ਰੋਜ਼ਾਨਾ 4 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਣਗੀਆਂ ਜਿਸ ਵਿੱਚ ਸੰਗਤਾਂ ਸ਼ਬਦ ਗਾਇਣ ਕਰਦੀਆਂ ਗਲੀ ਮੁਹੱਲੇ ਵਿੱਚ ਪਹੁੰਚਣਗੀਆਂ। ਗਲੀ ਮੁਹੱਲੇ ਵਾਲਿਆਂ ਵੱਲੋਂ ਸੰਗਤਾਂ ਲਈ ਚਾਹ ਪਕੌੜਿਆਂ ਤੇ ਫਲਾਂ ਦੇ ਲੰਗਰ ਲਗਾਏ ਜਾਣਗੇ।