ਸ੍ਰੀ ਗੁਰੂ ਰਾਮ ਦਾਸ ਕੀਰਤਨ ਸੇਵਾ ਸੁਸਾਇਟੀ ਜੈਨਪੁਰ ਵੱਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠਗੁਰਦੁਆਰਾ ਸਾਹਿਬ ਪਿੰਡ ਜੈਨਪੁਰ ਤਹਿਸੀਲ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਵਿਖੇ 6ਵਾਂ ਮਹਾਨ ਕੀਰਤਨ ਦਰਬਾਰ 19 ਮਾਰਚ ਨੂੰ ਸ਼ਾਮ 5 ਤੋਂ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਸੁਸਾਇਟੀ ਦੇ ਬੁਲਾਰਿਆਂ ਨੇ ਦੱਸਿਆ ਕਿ ਕੀਰਤਨ ਦਰਬਾਰ ‘ਚ ਭਾਈ ਸਰਬਜੀਤ ਸਿੰਘ ਧੂੰਦਾ ਕਥਾ ਵਾਚਕ, ਭਾਈ ਮਹਿਤਾਬ ਸਿੰਘ ਦਾ ਰਾਗੀ ਜਥਾ, ਬੀਬੀ ਬਲਵਿੰਦਰ ਕੌਰ ਖਹਿਰਾ ਦਾ ਡਾਡੀ ਜਥਾ ਅਤੇ ਭਾਈ ਗੁਰਪ੍ਰੀਤ ਸਿੰਘ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਸਮਾਗਮ ਦਾ ਸਿੱਧਾ ਪ੍ਰਸਾਰਣ ਵੈਬਸਾਈਟ bestlive.in ਅਤੇ SikhTv.net ‘ਤੇ ਦੇਖਿਆ ਜਾ ਸਕਦਾ ਹੈ।