ਜਿਸ ਸਮੇਂ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਜੀ ਬਣਾਉਣ ਲਈ ਨੀਹਾਂ ਪੁੱਟੀਆਂ ਤਾਂ ਉਸ ਵੇਲੇ ਇੱਥੇ ਬਾਬਾ ਮਹਾਰਾਜ ਸਿੰਘ ਜੀ ਆਏ ਸਨ। ਇਥੇ ਆਇਆ ਨੂੰ ਠੱਟੇ ਦੇ ਜਿਹਨਾ ਸਿੰਘਾਂ ਨੇ ਦੇਖਿਆ ਉਹਨਾ ਨੇ ਬਾਬਾ ਖੜਕ ਸਿੰਘ ਜੀ ਨੂੰ ਪੁਛਿਆ ਕਿ ਮਹਾਰਾਜ ਜੀ ਅੱਜ ਸ਼ਾਮ ਜਦੋ ਅਸੀ ਦਮਦਮਾ ਸਾਹਿਬ ਨਮਸਕਰ ਕਰਨ ਗਏ ਤਾਂ ਉਦੋ ਦੋ ਸਿੰਘ ਗੁਪਤ ਜਿਹੇ ਆਏ ਤੇ ਗੁੱਪਤ ਹੀ ਹੋ ਕੇ ਚਲੇ ਗਏ ਪਰ ਉਹਨਾ ਦਾ ਸਰੀਰ ਬੜਾ ਸੂਖਮ ਜਿਹਾ ਤੇ ਬੜੀ ਦਿੱਬ ਜੋਤ ਸੀ। ਜਦ ਅਸੀ ਨਮਸਕਾਰ ਕਰਕੇ ਜਲ ਪ੍ਰਸਾਦ ਦੀ ਸੇਵਾ ਪੁੱਛੀ ਤਾਂ ਅੱਗੋ ਉਹਨਾ ਆਖਿਆ ਭਾਈ ਇਸ ਗੁਰੂ ਅਸਥਾਨ ਦੀ ਸੇਵਾ ਕਰਿਆ ਕਰੋ, ਇਹੋ ਹੀ ਸਾਡੀ ਸੇਵਾ ਹੈ।
ਸੰਗਤ ਨੇ ਆਖਿਆ ਮਹਾਰਾਜ ਜੀ ਆਪ ਜੀ ਦਾ ਨਾਮ ਕੀ ਹੈ ਅਤੇ ਇੱਥੇ ਕਿਵੇਂ ਆਏ ਹੋ ਤਦ ਉਹਨਾ ਨੇ ਕਿਹਾ ਭਾਈ ਸਿੱਖੋ ਅਸੀਂ ਆਪਣੇ ਸੇਵਕ ਨੂੰ ਹੀ ਦੇਖਣ ਆਏ ਸਾਂ ਕਿ ਸੇਵਾ ਸ਼ੁਰੂ ਕੀਤੀ ਹੈ ਕਿ ਨਹੀ। ਬਾਬਾ ਖੜਗ ਸਿੰਘ ਜੀ ਨੇ ਦੱਸਿਆ ਕਿ ਉਹ ਮਹਾਰਾਜ ਸਿੰਘ ਨੋਰੰਗਾਬਾਦ ਵਾਲੇ ਸਨ ਆਪਣੇ ਅਸਥਾਨ ਨੂੰ ਦੀ ਦੇਖਣ ਆਏ ਸੀ। ਉਹ ਖਾਸ ਕਰ ਜੰਮੂ ਦੀ ਰਿਆਸਤ ਵਿੱਚ ਪੰਜਾਂ ਸਿੰਘਾ ਨਾਲ ਗੁਪਤ ਹੀ ਰਹਿੰਦੇ ਸਨ ਅਤੇ ਕਦੇ ਕਦੇ ਇਧਰ ਵੀ ਗੁਪਤ ਹੀ ਚੱਕਰ ਲਗਾ ਜਾਂਦੇ ਹਨ।
ਰਣਜੀਤ ਸਿੰਘ ਦੀ ਦਸਤਾਰ ਬੰਦੀ ਵਾਸਤੇ ਬਾਬਾ ਸਹਿਬ ਸਿੰਘ ਜੀ ਨੂੰ ਬੁਲਾਉਣਾ
ਸਰਦਾਰ ਮਹਾਂ ਸਿੰਘ ਸ਼ੁਕਰਚੱਕੀਆ ਦੀ ਮੌਤ ਤੋਂ ਬਾਅਦ ਉਹਨਾਂ ਦੀ ਸਰਦਾਰਨੀ ਰਾਣੀ ਰਾਜ ਕੌਰ ਦੇ ਸਪੁੱਤਰ ਰਣਜੀਤ ਸਿੰਘ ਨੂੰ ਦਸਤਾਰ ਬੰਦੀ ਵਾਸਤੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਬੁਲਾਇਆ ਤੇ ਜਦੋਂ ਲਾਹੋਰ ਕਿਲ੍ਹੇ ਵਿੱਚ ਮਹਾਰਾਜ ਜੀ ਦਾ ਤਿਲਕ ਹੋਣਾ ਸੀ ਤਾਂ ਉਸ ਵੇਲੇ ਬਾਬਾ ਸਾਹਿਬ ਜੀ 35-36 ਸਾਲਾਂ ਦੇ ਸਨ ਅਤੇ ਖਾਲਸਾ ਪੰਥ ਵਿੰਚ ਪ੍ਰਮੁੱਖ ਵਿਦਵਾਨ, ਪ੍ਰਮੁੱਖ ਰਾਜਨੀਤਿਕ ਅਤੇ ਗੁਰੂ ਸ਼ਬਦ ਨਾਲ ਮੰਨੇ ਅਤੇ ਸਤਕਾਰੇ ਜਾਂਦੇ ਸਨ ਅਤੇ ਸੰਤ ਬਾਬਾ ਬੀਰ ਸਿੰਘ ਜੀ ਨੇ ਇਹਨਾ ਦੀ ਸੇਵਾ ਕੀਤੀ।
ਧੰਨ ਧੰਨ ਬਾਬਾ ਬੀਰ ਸਿੰਘ ਨੋਰੰਗਾਬਾਦੀ ਜਿਨਾਂ ਨੇ ਖਾਲਸਾ ਰਾਜ ਜਿਸ ਦੀ ਨੀਂਹ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲਿਆਂ ਨੇ ਰੱਖੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਆਪ ਤਿੱਲਕ ਲਗਾ ਕੇ ਤਾਜ ਪੋਸ਼ੀ ਦੀ ਰਸਮ ਅਦਾ ਕੀਤੀ ਅਤੇ ਸਿੱਖ ਰਾਜ ਸਥਾਪਿਤ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ 40 ਸਾਲ ਖਾਲਸਾ ਰਾਜ ਮਾਣ ਮਰਿਯਾਦਾ ਨਾਲ ਚਲਾਇਆ। ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ। ਹਰ ਧਰਮ ਦਾ ਸਤਿਕਾਰ ਰੱਖਿਆ, ਨਿਆ, ਇਨਸਾਫ ਤੇ ਧਰਮ ਦਾ ਰਾਜ ਕੀਤਾ। ਸੰਨ 1839 ਵਿੱਚ ਮਹਾਰਾਜਾ ਦੇ ਅੱਖਾਂ ਮੀਟ ਜਾਣ ਤੋ ਬਾਅਦ ਡੋਗਰਿਆਂ ਨੇ ਜੋ ਅੱਗ ਬਾਲੀ ਉਸਨੂੰ ਬੁਝਾਉਣ ਵਾਸਤੇ ਬਾਬਾ ਬੀਰ ਸਿੰਘ ਜੀ ਨੇ ਉਸ ਵੇਲੇ ਜਦੋਂ ਰਾਜ ਵਿੱਚ ਭਰਾ ਮਾਰੂ ਜੰਗ ਦਾ ਮਾਹੋਲ ਬਣ ਗਿਆ ਸੀ। ਮਹਾਰਾਜ ਨੇ ਆਪਣੇ ਜਿਊਦਿਆ ਖੜਕ ਸਿੰਘ ਨੂੰ ਰਾਜ ਗੱਦੀ ਤੇ ਬਿਠਾਇਆ ਤੇ ਡੋਗਰਿਆਂ ਨੇ ਚਾਲਾਂ ਚੱਲ ਕੇ ਰਾਜ ਘਰਾਣੇ ਵਿੱਚ ਫੁੱਟ ਪਾ ਦਿੱਤੀ।
ਰਾਜਾ ਹੀਰਾ ਸਿੰਘ ਨੂੰ ਜਿਸ ਵੇਲੇ ਇਹ ਖਬਰ ਮਿਲੀ ਕਿ ਸਰਦਾਰ ਅਤਰ ਸਿੰਘ, ਸਰਦਾਰ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਆਪਣੀਆਂ ਆਪਣੀਆਂ ਫੋਜਾਂ ਸਮੇਤ ਬਾਬਾ ਬੀਰ ਸਿੰਘ ਪਾਸ ਨੋਰੰਗਾਬਾਦ ਚਲੇ ਗਏ ਸਨ। ਉਹਨਾ ਨੂੰ ਬਹੁਤ ਫਿੱਕਰ ਹੋਈ। ਉਹ ਜਾਣਦੇ ਸਨ ਕਿ ਬਾਬਾ ਬੀਰ ਸਿੰਘ ਜੀ ਪਾਸ ਆਪਣੀਆਂ ਕਿੰਨੀਆਂ ਸਿਪਾਹੀ, ਫੌਜਾਂ, ਖਾਲਸੇ ਤਿਆਰ ਬਰ ਤਿਆਰ ਰਹਿੰਦੇ ਸਨ ਅਤੇ ਇਹਨਾ ਤਿੰਨਾਂ ਦੀਆਂ ਫੌਜਾਂ ਦਾ ਵੀ ਉੱਥੇ ਇੱਕਠੇ ਹੋ ਜਾਣਾ ਉਸ ਵਾਸਤੇ ਬਹੁਤ ਖਤਰਾ ਸੀ। ਤੇ ਉਹ ਇਸਦੇ ਉਪਾਅ ਸੋਚਣ ਲੱਗਾ ਸੀ। ਇਸ ਤੋ ਪਹਿਲੇ ਡੋਗਰੇ ਭਰਾਵਾਂ ਨੇ ਲਹੌਰ ਦਰਬਾਰ ਵਿੱਚ ਆਪਣੇ ਪੁੱਤਰ (ਹੀਰਾ ਸਿੰਘ) ਨੂੰ ਬਾਦਸ਼ਾਹ ਬਣਾਉਣ ਦੇ ਖਿਆਲ ਨਾਲ ਮਹਾਰਾਜ ਖੜਕ ਸਿੰਘ, ਕੰਵਰ ਨੋਨਿਹਾਲ ਸਿੰਘ ਨੂੰ ਮਰਵਾ ਕੇ ਜਿਹੜੀ ਗੱਦਾਰੀ ਕੀਤੀ ਸੀ ਇਸੇ ਦੁੱਖ ਵਿੱਚ ਬਦਲੇ ਦੀ ਭਾਵਨਾ ਨਾਲ ਸੰਧੇ ਵਾਲੀਏ ਸਰਦਾਰਾਂ ਨੇ ਧਿਆਨ ਸਿੰਘ ਤੇ ਸ਼ੇਰ ਸਿੰਘ ਨੂੰ ਮਰਵਾਇਆ ਸੀ ਪਰ ਹੀਰਾ ਸਿੰਘ ਦੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸੰਧਾ ਵਾਲਿਆਂ ਵਾਸਤੇ ਬਹੁਤ ਮੁਸ਼ਕਿਲ ਆ ਗਈ ਅਤੇ ਸਿੱਖ ਫੌਜੀ ਸਰਦਾਰਾਂ ਨੇ ਵੀ ਹੀਰਾ ਸਿੰਘ ਦਾ ਅਸਰ ਕਬੂਲ ਲਿਆ ਅਤੇ ਸੰਧਾ ਵਾਲੀਆਂ ਦੇ ਖਿਲਾਫ ਹੋ ਗਏ। ਇਸ਼ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਸਰਦਾਰਾਂ ਨੂੰ ਹੀਰਾ ਸਿੰਘ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਹੀ ਕਈ ਹਜਾਰਾਂ ਫੌਜਾਂ ਤੋ ਬਾਬਾ ਬੀਰ ਸਿੰਘ ਜੀ ਤੇ ਹਮਲਾ ਕਰਵਾ ਦਿੱਤਾ। ਕਈ ਹਜਾਰਾ ਸਿੱਖ ਸੰਗਤਾਂ ਤੇ ਫੋਜੀ ਤਾਕਤ ਹੋਣ ਦੇ ਬਾਵਜੂਦ ਹੱਥ ਨਹੀ ਉਠਾਇਆ ਅਤੇ ਅਤਰ ਸਿੰਘ ਤੇ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਨੂੰ ਬਚਾਉਣ ਦਾ ਜਿਹੜਾ ਭਰੋਸਾ ਦਿੱਤਾ ਸੀ ਉਹ ਸ਼ਹੀਦ ਹੋ ਕੇ ਨਿਭਾਇਆ।
ਇਸ ਗੱਲ ਦਾ ਜਿਕਰ ਬੀਰ ਮਿੰਗ੍ਰੇਸ਼ ਵਿੱਚ ਹੀ ਵਿਸਥਾਰ ਸਹਿਤ ਪੰਡਿਤ ਸ਼ੇਰ ਸਿੰਘ ਨੇ ਲਿਖਿਆ ਹੈ ਪਰ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਪਾਸੋਂ ਅਜਿਹੀ ਪੋਥੀ ਮਿਲੀ ਹੈ ਜਿਸ ਵਿੱਚ ਭਾਈ ਮੋਹਰ ਸਿੰਘ ਨੇ ਆਪਣੇ ਅੱਖੀ ਡਿੱਠੇ ਹਾਲ ਨੂੰ ਭਾਈ ਕਾਹਨ ਸਿੰਘ ਤੇ ਸੰਤ ਬਾਬਾ ਖੜਕ ਸਿੰਘ ਜੀ ਠੱਟਾ (ਦਮਦਮਾ ਸਾਹਿਬ) ਵਾਲਿਆ ਨੂੰ ਲਿਖਵਾਇਆ ਹੈ। ਉਹ ਬਹੁਤ ਦਿਲਚਸਪ, ਦਿਲ ਹਿਲਾ ਦੇਣ ਵਾਲਾ ਅਤੇ ਦਰਦਨਾਕ ਸਮਾਚਾਰ ਹਨ।