ਸੋਮਵਾਰ 8 ਮਈ 2017 (26 ਵੈਸਾਖ ਸੰਮਤ 549 ਨਾਨਕਸ਼ਾਹੀ)
ਸੋਰਠਿ ਮਹਲਾ ੫ ॥ ਅਪਨਾ ਗੁਰੂ ਧਿਆਏ ॥ ਮਿਲਿ ਕੁਸਲ ਸੇਤੀ ਘਰਿ ਆਏ ॥ ਨਾਮੈ ਕੀ ਵਡਿਆਈ ॥ ਤਿਸੁ ਕੀਮਤਿ ਕਹਣੁ ਨ ਜਾਈ ॥੧॥ ਸੰਤਹੁ ਹਰਿ ਹਰਿ ਹਰਿ ਆਰਾਧਹੁ ॥ ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ ਪ੍ਰੇਮ ਭਗਤਿ ਪ੍ਰਭ ਲਾਗੀ ॥ ਸੋ ਪਾਏ ਜਿਸੁ ਵਡਭਾਗੀ ॥ ਜਨ ਨਾਨਕ ਨਾਮੁ ਧਿਆਇਆ ॥ ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥ {ਅੰਗ 627}
ਅਰਥ: ਹੇ ਸੰਤ ਜਨੋ! ਸਦਾ ਹੀ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰੋ। ਪਰਮਾਤਮਾ ਦਾ ਨਾਮ ਸਿਮਰ ਕੇ ਹਰੇਕ ਚੀਜ਼ ਪ੍ਰਾਪਤ ਕਰ ਲਈਦੀ ਹੈ। (ਤੁਸੀ ਭੀ ਪਰਮਾਤਮਾ ਦਾ ਨਾਮ ਸਿਮਰ ਕੇ ਆਪਣੇ) ਸਾਰੇ ਕੰਮ ਸਵਾਰੋ।ਰਹਾਉ। ਹੇ ਸੰਤ ਜਨੋ! ਜੇਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ, ਉਹ (ਗੁਰੂ-ਚਰਨਾਂ ਵਿਚ) ਜੁੜ ਕੇ ਆਤਮਕ ਆਨੰਦ ਨਾਲ ਹਿਰਦੇ-ਘਰ ਵਿਚ ਟਿਕ ਜਾਂਦਾ ਹੈ (ਬਾਹਰ ਭਟਕਣੋਂ ਬਚ ਜਾਂਦਾ ਹੈ) । ਇਹ ਨਾਮ ਦੀ ਹੀ ਬਰਕਤਿ ਹੈ (ਕਿ ਮਨੁੱਖ ਹੋਰ ਹੋਰ ਆਸਰਿਆਂ ਦੀ ਭਾਲ ਛੱਡ ਦੇਂਦਾ ਹੈ) । (ਪਰ) ਇਸ (ਹਰਿ-ਨਾਮ) ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ) ।੧। (ਹੇ ਸੰਤ ਜਨੋ! ਜੇਹੜਾ ਮਨੁੱਖ ਗੁਰੂ ਦਾ ਧਿਆਨ ਧਰਦਾ ਹੈ) ਪ੍ਰਭੂ ਦੀ ਪਿਆਰ-ਭਰੀ ਭਗਤੀ ਵਿਚ ਉਸ ਦਾ ਮਨ ਲੱਗ ਜਾਂਦਾ ਹੈ। ਪਰ ਇਹ ਦਾਤਿ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਵੱਡੇ ਭਾਗ ਹੋਣ। ਹੇ ਦਾਸ ਨਾਨਕ! ਆਖ-) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸਾਰੇ ਸੁਖ ਦੇਣ ਵਾਲੇ (ਫਲ ਪ੍ਰਾਪਤ ਕਰ ਲਏ ਹਨ।੨।੧੨।੭੬।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
Web: thatta.in | Fb/PindThatta | Twitter@Pind_Thatta | YouTube/PindThatta | WhatsApp: 98728-98928