Today’s Hukamnama from Gurdwara Baoli Sahib Goindwal Sahib

67

ਐਤਵਾਰ 25 ਨਵੰਬਰ 2018 (10 ਮੱਘਰ ਸੰਮਤ 550 ਨਾਨਕਸ਼ਾਹੀ)

ਗੂਜਰੀ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥ ਪਿਤਾ ਮੇਰੋ ਬਡੋ ਧਨੀ ਅਗਮਾ ॥ ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥ ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥ ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥ ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥ ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥ ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥ ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥ ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥ ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥ {ਅੰਗ 507}

ਪਦਅਰਥ: ਕਹੀਅਹਿ = ਤੂੰ ਕਿਹਾ ਜਾਂਦਾ ਹੈਂ। ਭੂਮਾ = ਭੂਮੀ ਦਾ ਮਾਲਕ। ਠਾਕੁਰ = ਮਾਲਕ, ਸਰਦਾਰ। ਠਕੁਰਾਈ = ਸਰਦਾਰੀ। ਕੋਮਾ = (ਉੱਚੀ) ਕੁਲ ਵਾਲਾ। ਸਿਰਿ = ਸਿਰ ਉੱਤੇ, ਸ੍ਰੇਸ਼ਟ। ਕੋਮਨ ਸਿਰਿ = ਉੱਚੀ ਕੁਲ ਵਾਲਿਆਂ ਦੇ ਸਿਰ ਉੱਤੇ।੧।

ਧਨੀ = ਮਾਲਕ। ਅਗਮਾ = ਅਪਹੁੰਚ। ਉਸਤਤਿ = ਵਡਿਆਈ। ਕਰਤੇ = ਹੇ ਕਰਤਾਰ! ਪੇਖਿ = ਵੇਖ ਕੇ। ਬਿਸਮਾ = ਹੈਰਾਨ।੧।ਰਹਾਉ।

ਦਾਤਨ ਸਿਰਿ = ਦਾਤਿਆਂ ਦੇ ਸਿਰ ਉਤੇ, ਦਾਤਿਆਂ ਵਿਚ ਸ਼ਿਰੋਮਣੀ। ਤੇਜਨ ਮਹਿ = ਤੇਜ ਪ੍ਰਤਾਪ ਵਾਲਿਆਂ ਵਿਚ। ਰਸੀਅਨ ਮਹਿ = ਰਸ ਲੈਣ ਵਾਲਿਆਂ ਵਿਚ। ਰਾਤਾ = ਰੱਤਾ ਹੋਇਆ, ਰਸ ਵਿਚ ਮਸਤ।੨।

ਸੂਰਾ = ਸੂਰਮਾ। ਭੋਗਨ ਮਹਿ = ਭੋਗਣ ਵਾਲਿਆਂ ਵਿਚ। ਜੋਗਨ ਮਹਿ = ਵਿਰਕਤਾਂ ਵਿਚ।੩।

ਕਰਤਨ ਮਹਿ = ਨਵੇਂ ਕੰਮ ਕਰਨ ਵਾਲਿਆਂ ਵਿਚ। ਆਚਾਰਨ ਮਹਿ = ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ।੪।

ਸਰਨ ਪਾਲਨ ਟੀਕਾ = ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਟਿੱਕਾ (ਸ਼ਿਰੋਮਣੀ) ਹੈਂ। ਕੇਤਕ = ਕਿਤਨੀ ਕੁਬੇਅੰਤ। ਗਨਿ ਨ ਸਕਉ = ਮੈਂ ਗਿਣ ਨਹੀਂ ਸਕਦਾ। ਸੀਕਾ = ਸਿੱਕੇ, ਰੁਪਏ, ਖ਼ਜ਼ਾਨੇ।੫।

ਨਾਮਨ ਮਨਿ = ਨਾਮਣੇ ਵਾਲਿਆਂ ਵਿਚ। ਨਾਮਾ = ਨਾਮਣਾ। ਜੁਗਤਨ ਮਹਿ = ਚੰਗੀ ਜੀਵਨ = ਜੁਗਤਿ ਵਾਲਿਆਂ ਵਿਚ।੬।

ਸਿਧਨ ਮਹਿ = ਕਰਾਮਾਤੀ ਤਾਕਤਾਂ ਵਾਲਿਆਂ ਵਿਚ। ਸਿਧਾ = ਕਰਾਮਾਤੀ ਤਾਕਤ। ਕਰਮਨ ਸਿਰਿ = ਕਰਮ ਕਰਨ ਵਾਲਿਆਂ ਵਿਚ ਸ਼ਿਰੋਮਣੀ। ਆਗਿਆ = ਹੁਕਮ। ਹੁਕਮਨ ਸਿਰਿ = ਹੁਕਮ ਕਰਨ ਵਾਲਿਆਂ ਵਿਚ ਸ਼ਿਰੋਮਣੀ।੭।

ਬੋਲਾਵਹਿ = ਤੂੰ ਬੁਲਾਂਦਾ ਹੈਂ। ਬੋਲਹ = ਅਸੀ ਬੋਲਦੇ ਹਾਂ। ਸੁਆਮੀ = ਹੇ ਸੁਆਮੀ! ਕੁਦਰਤਿ = ਤਾਕਤ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗਾਇਓ = ਗਾਇਆ।੮।

ਅਰਥ: ਹੇ ਕਰਤਾਰ! ਤੂੰ ਮੇਰਾ ਪਿਤਾ ਹੈਂ, ਤੂੰ ਸਾਡੀ ਸਿਆਣਪ ਦੀ ਪਹੁੰਚ ਤੋਂ ਪਰੇ ਹੈਂ। ਹੇ ਕਰਤਾਰ! ਤੇਰੀ ਕੇਹੜੀ ਕੇਹੜੀ ਵਡਿਆਈ ਅਸੀ ਕਰੀਏ? (ਤੇਰੀ ਲੀਲਾਵੇਖ ਵੇਖ ਕੇ ਅਸੀ ਹੈਰਾਨ ਹੋ ਰਹੇ ਹਾਂ।੧।ਰਹਾਉ।

ਹੇ ਕਰਤਾਰ! ਦੁਨੀਆ ਦੇਰਾਜਿਆਂ ਵਿਚ ਤੂੰ (ਸ਼ਿਰੋਮਣੀ) ਰਾਜਾ ਅਖਵਾਂਦਾ ਹੈਂ, ਭੁਇਂ ਦੇ ਮਾਲਕਾਂ ਵਿਚ ਤੂੰ (ਸਭ ਤੋਂ ਵੱਡਾ) ਭੁਇਂ ਦਾ ਮਾਲਕ ਹੈਂ। ਹੇ ਕਰਤਾਰ! ਦੁਨੀਆ ਦੇ) ਸਰਦਾਰਾਂ ਵਿਚ ਤੇਰੀ ਸਰਦਾਰੀ (ਸਭ ਤੋਂ ਵੱਡੀ) ਹੈ, ਉੱਚੀ ਕੁਲ ਵਾਲਿਆਂ ਵਿਚ ਤੂੰ ਸ਼ਿਰੋਮਣੀ ਕੁਲ ਵਾਲਾ ਹੈਂ।੧।

ਹੇ ਕਰਤਾਰ! ਦੁਨੀਆ ਦੇਸੁਖੀ ਲੋਕਾਂ ਵਿਚ ਤੂੰ (ਸ਼ਿਰੋਮਣੀ) ਸੁਖੀ ਕਿਹਾ ਜਾ ਸਕਦਾ ਹੈਂ, ਦਾਨੀਆਂ ਵਿਚ ਤੂੰ ਹੀ (ਸ਼ਿਰੋਮਣੀ) ਤੇਜਸ੍ਵੀ ਕਹਾ ਸਕਦਾ ਹੈਂ (ਦੁਨੀਆ ਦੇ) ਰਸ ਮਾਣਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਰਸੀਆ ਹੈਂ।੨।

ਹੇ ਕਰਤਾਰ! ਸੂਰਮਿਆਂ ਵਿਚ ਤੂੰ ਸ਼ਿਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈਂ, (ਦੁਨੀਆ ਦੇ ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਭੋਗੀਆਂ ਵਿਚ ਤੂੰ ਹੀ ਭੋਗੀ ਹੈਂ। ਗ੍ਰਿਹਸਤੀਆਂ ਵਿਚ ਤੂੰ ਸਭ ਤੋਂ ਵੱਡਾ ਗ੍ਰਿਹਸਤੀ ਹੈਂ (ਜਿਸ ਦਾ ਇਤਨਾ ਵੱਡਾ ਸੰਸਾਰ-ਟੱਬਰ ਹੈ) , ਜੋਗੀਆਂ ਵਿਚ ਤੂੰ ਸ਼ਿਰੋਮਣੀ ਜੋਗੀ ਹੈਂ (ਇਤਨੇ ਵੱਡੇ ਪਰਵਾਰ ਵਾਲਾ ਹੁੰਦਿਆਂ ਭੀ ਨਿਰਲੇਪ ਹੈਂ)।੩।

ਹੇ ਕਰਤਾਰ! ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿਚ ਤੂੰ ਸ਼ਿਰੋਮਣੀ ਰਚਨਹਾਰ ਹੈਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ ਭੀ ਤੂੰ ਹੀ ਸ਼ਿਰੋਮਣੀ ਹੈਂ। ਹੇ ਕਰਤਾਰ! ਦੁਨੀਆ ਦੇ) ਸਾਹੂਕਾਰਾਂ ਵਿਚ ਤੂੰ ਸਦਾ ਕਾਇਮ ਰਹਿਣ ਵਾਲਾ (ਸ਼ਿਰੋਮਣੀ) ਸਾਹੂਕਾਰ ਹੈਂ, ਤੇ ਵਾਪਾਰੀਆਂ ਵਿਚ ਤੂੰ ਵੱਡਾ ਵਾਪਾਰੀ ਹੈਂ (ਜਿਸ ਨੇ ਇਤਨਾ ਵੱਡਾ ਜਗਤ-ਪਸਾਰਾ ਪਸਾਰਿਆ ਹੋਇਆ ਹੈ)।੪।

ਹੇ ਕਰਤਾਰ! ਦੁਨੀਆ ਦੇਦਰਬਾਰ ਲਾਣ ਵਾਲਿਆਂ ਵਿਚ ਤੇਰਾ ਦਰਬਾਰ ਸ਼ਿਰੋਮਣੀ ਹੈ, ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਸ਼ਿਰੋਮਣੀ ਟਿੱਕਾ ਹੈਂ। ਹੇ ਕਰਤਾਰ! ਤੇਰੇ ਘਰ ਵਿਚ ਕਿਤਨੀ ਕੁ ਮਾਇਆ ਹੈ-ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤੇਰੇ ਖ਼ਜ਼ਾਨੇ ਗਿਣ ਨਹੀਂ ਸਕਦਾ।੫।

ਹੇ ਪ੍ਰਭੂ! ਦੁਨੀਆ ਦੇਵਡਿਆਈ-ਨਾਮਣੇ ਵਾਲਿਆਂ ਵਿਚੋਂ ਤੇਰਾ ਨਾਮਣਾ ਸ਼ਿਰੋਮਣੀ ਹੈ, ਤੇ ਗਿਆਨਵਾਨਾਂ ਵਿਚ ਤੂੰ ਹੀ ਸ਼ਿਰੋਮਣੀ ਗਿਆਨੀ ਹੈਂ। ਹੇ ਪ੍ਰਭੂ! ਚੰਗੀ ਜੀਵਨ-ਜੁਗਤਿ ਵਾਲਿਆਂ ਵਿਚ ਤੇਰੀ ਜੁਗਤਿ ਸ੍ਰੇਸ਼ਟ ਹੈ, (ਦੁਨੀਆ ਦੇ ਤੀਰਥ-) ਇਸ਼ਨਾਨੀਆਂ ਵਿਚ ਤੂੰ ਸ਼ਿਰੋਮਣੀ ਇਸ਼ਨਾਨੀ ਹੈਂ (ਕਿਉਂਕਿ ਸਾਰੇ ਜਲਾਂ ਵਿਚ ਤੂੰ ਸਦਾ ਆਪ ਹੀ ਵੱਸ ਰਿਹਾ ਹੈਂ)।੬।

ਹੇ ਪ੍ਰਭੂ! ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿਚ ਤੇਰੀ ਕਰਾਮਾਤੀ ਤਾਕਤ ਸ਼ਿਰੋਮਣੀ ਹੈ, ਕੰਮ ਕਰਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਉੱਦਮੀ ਹੈਂ। ਹੇ ਪ੍ਰਭੂ! ਦੁਨੀਆ ਦੇ) ਇਖ਼ਤਿਆਰ ਵਾਲਿਆਂ ਵਿਚ ਤੇਰਾ ਇਖ਼ਤਿਆਰ ਸਭ ਤੋਂ ਵੱਡਾ ਹੈ, (ਦੁਨੀਆ ਦੇ) ਹੁਕਮ ਚਲਾਣ ਵਾਲਿਆਂ ਵਿਚ ਤੂੰ ਸ਼ਿਰੋਮਣੀ ਹਾਕਮ ਹੈਂ।੭।

ਹੇ ਕਰਤਾਰ! ਹੇ ਸੁਆਮੀਸਾਡੀ (ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀਕੀਹ ਪਾਇਆਂ ਹੈਜਿਵੇਂ ਤੂੰ ਸਾਨੂੰ ਬੁਲਾਂਦਾ ਹੈਂ ਉਸੇ ਤਰ੍ਹਾਂ ਅਸੀ ਬੋਲਦੇ ਹਾਂ।

ਹੇ ਨਾਨਕ! ਆਖ-ਕਰਤਾਰ ਦੀ ਪ੍ਰੇਰਨਾ ਨਾਲ ਹੀ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਇਹ ਸਿਫ਼ਤਿ-ਸਾਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਹੈ।੮।੧।੮।