ਸੰਤ ਬਾਬਾ ਬੀਰ ਸਿੰਘ ਜੀ ਦੇ ਸ਼ਹੀਦੀ ਅਸਥਾਨ ‘ਤੇ ਬਣ ਰਹੇ ਗੁਰਦੁਆਰਾ ਸਾਹਿਬ ਦਾ ਰੱਖਿਆ ਨੀਂਹ ਪੱਥਰ।

120

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਪਿੰਡ ਭੰਗਾਲਾ ਤਹਿਸੀਲ ਪੱਟੀ, ਜਿਲ੍ਹਾ ਤਰਨਤਾਰਨ (ਲੱਲਾਂ ਵਾਲਾ ਥੇਹ) ਵਿਖੇ ਸ਼ਹੀਦੀ ਅਸਥਾਨ ‘ਤੇ ਬਣ ਰਹੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਮਿਤੀ 2 ਮਾਰਚ 2017 ਦਿਨ ਵੀਰਵਾਰ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਠੱਟੇ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਜੀ ਗੱਗੋਬੂਹੇ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਸੰਤ ਬਾਬਾ ਹਰਜੀਤ ਸਿੰਘ ਜੀ ਨੌਰੰਗਾਬਾਦ ਵਾਲੇ, ਸੰਤ ਬਾਬਾ ਭਜਨ ਸਿੰਘ ਜੀ ਨੌਰੰਗਾਬਾਦ ਵਾਲੇ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਸੰਤ ਮਹਾਂ ਪੁਰਸ਼ਾਂ ਨੇ ਇਤਿਹਾਸ ਤੇ ਦੁਬਾਰਾ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਨੂੰ ਬਚਾਉਣ ਤੇ ਡੋਗਰਿਆ ਵੱਲੋਂ ਆਰੰਭੀਆ ਚਾਲਾਂ ਕਾਰਨ ਚੱਲ ਰਹੀ ਭਰਾ ਮਾਰੂ ਜੰਗ ਨੂੰ ਟਾਲਣ ਲਈ ਜਬਰ ਦਾ ਸਬਰ ਨਾਲ ਟਾਕਰਾ ਕਰਦੇ ਹੋਏ ਲਾਹੌਰ ਦਰਬਾਰ ਦੀਆਂ ਫ਼ੌਜਾਂ ਹੱਥੋਂ 27 ਵਿਸਾਖ 1844 ਨੂੰ ਇਸ ਅਸਥਾਨ ਤੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਅਸਥਾਨ ਤੇ ਸੰਤ ਕਹਾਂਪੁਰਸ਼ਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਵਧੀਆ ਇਮਾਰਤ ਤਿਆਰ ਕਰਵਾਈ ਜਾ ਰਹੀ ਹੈ।