ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਬੀਤੀ 1 ਅਗਸਤ ਨੂੰ ਜਾਰੀ ਕੀਤੇ ਗਏ +2 ਕਲਾਸ ਦੇ ਹਿਸਟਰੀ ਸਿਲੇਬਸ ਦੇ ਚੈਪਟਰ ਨੰਬਰ 1 ‘ਚ ਜੈਨ ਸੰਤਾਂ ਨੂੰ ਅਪਮਾਨਿਤ ਕੀਤਾ ਗਿਆ ਹੈ। ਬੋਰਡ ਦੀ ਇਸ ਘਿਨੌਣੀ ਹਰਕਤ ਨਾਲ ਉੱਤਰੀ ਭਾਰਤ ਦੇ ਸਮੁੱਚੇ ਜੈਨ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐੱਸ. ਐੱਸ. ਜੈਨ ਮਹਾਸਭਾ ਪੰਜਾਬ ਉੱਤਰੀ ਭਾਰਤ ਦੇ ਸਰਪ੍ਰਸਤ ਸੇਠ ਰੋਹਤਾਸ਼ ਜੈਨ ਅਤੇ ਲਾਲਾ ਰਵਿੰਦਰ ਨਾਥ ਜੈਨ ਅਤੇ ਐੱਸ. ਐੱਸ. ਜੈਨ ਸਭਾ ਹੁਸ਼ਿਆਰਪੁਰ ਦੇ ਪ੍ਰਧਾਨ ਰਾਕੇਸ਼ ਜੈਨ ਬਬਲਾ ਨੇ ਐਜੂਕੇਸ਼ਨ ਬੋਰਡ ਦੇ ਇਸ ਕਾਰਨਾਮੇ ‘ਚ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।ਉਨ੍ਹਾਂ ਕਿਹਾ ਕਿ ਐਜੂਕੇਸਨ ਬੋਰਡ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਧਰਮਾਂ ਦਾ ਸਨਮਾਨ ਕਰ ਕੇ ਬੱਚਿਆਂ ਨੂੰ ਧਰਮ ਗੁਰੂਆਂ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਮਾਰਗ ਦਰਸ਼ਨ ਕਰੇ ਪਰ ਇਸਦੇ ਉਲਟ ਐਜੂਕੇਸ਼ਨ ਬੋਰਡ ਜੈਨ ਸੰਤਾਂ ਦੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਅਪਮਾਨਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਜੈਨ ਸੰਤਾਂ ਦਾ ਤਿਆਗ ਅਤੇ ਤਪੱਸਿਆ ਵਿਸ਼ਵ ਪ੍ਰਸਿੱਧ ਹੈ।
ਜੈਨ ਧਰਮ (ਸੰਸਕ੍ਰਿਤ: जैन धर्मः) ਭਾਰਤ ਦੀ ਸ਼ਰਮਣ ਪਰੰਪਰਾ ਤੋਂ ਨਿਕਲਿਆ ਧਰਮ ਅਤੇ ਦਰਸ਼ਨ ਹੈ। ਪ੍ਰੋਫੈਸਰ ਮਹਾਵੀਰ ਸਰਨ ਜੈਨ ਦਾ ਅਭਿਮਤ ਹੈ ਕਿ ਜੈਨ ਧਰਮ ਦੀ ਭਗਵਾਨ ਮਹਾਵੀਰ ਦੇ ਪੂਰਵ ਜੋ ਪਰੰਪਰਾ ਪ੍ਰਾਪਤ ਹੈ, ਉਸ ਦੇ ਵਾਚਕ ਨਿਗੰਠ ਧੰਮ (ਨਿਰਗਰੰਥ ਧਰਮ), ਆਰਹਤ ਧਰਮ ਅਤੇ ਸ਼ਰਮਣ ਪਰੰਪਰਾ ਰਹੇ ਹਨ। ਪਾੱਰਸ਼ਵਨਾਥ ਦੇ ਸਮੇਂ ਤੱਕ ਚਾਤੁਰਿਆਮ ਧਰਮ ਸੀ।
ਜੈਨ ਧਰਮ ਭਾਰਤ ਦਾ ਇੱਕ ਪ੍ਰਾਚੀਨ ਧਰਮ ਹੈ। ‘ਜੈਨ’ ਸ਼ਬਦ ਦੀ ਰਚਨਾ ‘ਜਿਨ’ ਤੋਂ ਹੋਈ ਹੈ ਜਿਸਦਾ ਮਤਲਬ ਜੇਤੂ ਭਾਵ ਮਨ ‘ਤੇ ਜਿੱਤ ਪਾਉਣ ਵਾਲਾ ਹੁੰਦਾ ਹੈ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ। ਪਹਿਲੇ ਤੀਰਥੰਕਰ ਰਿਸ਼ਭ ਨਾਥ ਮੰਨੇ ਜਾਂਦੇ ਹਨ। ਜੈਨ ਧਰਮ ਨੂੰ ਆਧੁਨਿਕ ਰੂਪ ਦੇਣ ਵਿੱਚ ਪਾਰਸ਼ਵਨਾਥ ਦਾ ਬੜਾ ਹੱਥ ਹੈ ਜੋ ਕਿ 23ਵੇਂ ਤੀਰਥੰਕਰ ਸਨ। ਜੈਨ ਧਰਮ ਦੇ 24ਵੇਂ ਅਤੇ ਆਖਰੀ ਤੀਰਥੰਕਰ ਮਹਾਂਵੀਰ ਹੋਏ ਸਨ।