ਅਮਰੀਕਾ ਜਾ ਰਹੇ ਇੱਕ ਪੰਜਾਬੀ ਨੌਜਵਾਨ ਦੀ ਰਸਤੇ ‘ਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਕਿ ਨਡਾਲਾ ਦਾ ਰਹਿਣ ਵਾਲਾ 24 ਸਾਲਾ ਸੁਨੀਲ ਕੁਮਾਰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਿਹਾ ਸੀ। ਇਸ ਦੌਰਾਨ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ‘ਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਵਧੇਰੇ ਥਕਾਵਟ ਦੱਸਿਆ ਜਾ ਰਿਹਾ ਹੈ। ਸੁਨੀਲ ਦੀ ਲਾਸ਼ ਨੂੰ ਕੋਲੰਬੀਆ ‘ਚ ਹੀ ਦਫ਼ਨਾ ਦਿੱਤਾ ਗਿਆ ਹੈ।
ਗੈਰ-ਕਾਨੂੰਨੀ ਢੰਗ ਨਾਲ ਬਾਹਰ ਜਾਣ ਵਾਲੇ ਅਕਸਰ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਅਕਸਰ ਜਦੋਂ ਉਹ ਜੰਗਲਾਂ ਦੇ ਰਸਤੇ ਜਾਂਦੇ ਹਨ ਤਾਂ ਅਕਸਰ ਹੀ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ ਜਿਸ ਕਾਰਨ ਉਹ ਆਪਣੀ ਜ਼ਿੰਦਗੀ ਤੋਂ ਹੱਥ ਥੋ ਲੈਂਦੇ ਹਨ। ਮਾਮਲਾ ਨਡਾਲਾ ਦੇ ਰਹਿਣ ਵਾਲੇ 24 ਸਾਲਾ ਸੁਨੀਲ ਦਾ ਹੈ। ਜਿਸਦੀ ਮੌਤ ਇਸ ਕਰਕੇ ਹੋ ਗਈ ਕਿਉਕਿ ਉਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਿਹਾ ਸੀ।
Nadala Youngster Died USA
ਦੱਸਿਆ ਜਾ ਰਿਹਾ ਹੈ ਕਿ ਉਸੀ ਮੌਤ ਦਾ ਕਾਰਨ ਵਧੇਰੇ ਥਕਾਵਟ ਦਾ ਹੋ ਜਾਣਾ ਸੀ। ਸੁਨੀਲ ਦੀ ਲਾਂਸ਼ ਨੂੰ ਕੋਲੰਬੀਆ ‘ਚ ਹੀ ਦਫ਼ਨਾ ਦਿੱਤਾ ਗਿਆ ਹੈ। ਇਸ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਸੁਖਪਾਲ ਖਹਿਰਾ ਨੇ ਟ੍ਰੈਵਲ ਏਜੰਟ ਵਲੋਂ ਮਾਰੇ ਗਏ ਪਿੰਡ ਨਡਾਲਾ ਦੇ ਨੌਜਵਾਨ ਸੰਦੀਪ ਕੁਮਾਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।