ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਦੋਨਾ ਦੇ ਪਿ੍ੰਸੀਪਲ ਬਿਕਰਮਜੀਤ ਸਿੰਘ ਥਿੰਦ ਨੂੰ ਸਹਾਇਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਣਨ ‘ਤੇ ਇਲਾਕਾ ਨਿਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਦਿੱਤੀ ਹੈ | ਦੱਸਣਯੋਗ ਹੈ ਕਿ ਪਿ੍ੰਸੀਪਲ ਬਿਕਰਮਜੀਤ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਵਿਭਾਗ ਵੱਲੋਂ ਡਿਪਟੀ ਡੀ.ਈ.ਓ. ਦਾ ਅਹੁਦਾ ਦੇ ਕੇ ਨਿਵਾਜਿਆ ਗਿਆ ਹੈ | ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮ ਅਨੁਸਾਰ ਬਿਕਰਮਜੀਤ ਸਿੰਘ ਨੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਦੋਨਾ ਵਿਚ ਪਿ੍ੰਸੀਪਲ ਵਜੋਂ ਤਾਇਨਾਤ ਸਨ | ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਭਜਨ ਸਿੰਘ ਲਾਸਾਨੀ ਨੇ ਬਿਕਰਮਜੀਤ ਸਿੰਘ ਵੱਲੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ ਸੰਭਾਲਣ ‘ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ, ਏ.ਈ.ਓ ਅਮਰੀਕ ਸਿੰਘ, ਆਈ.ਸੀ.ਟੀ ਕੋਆਰਡੀਨੇਟਰ ਪਰਮਜੀਤ ਸਿੰਘ ਤੇ ਦਫ਼ਤਰ ਦੇ ਹੋਰ ਅਮਲੇ ਨੇ ਨਵਨਿਯੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਜ਼ੋਰਦਾਰ ਸਵਾਗਤ ਕੀਤਾ | ਇਸ ਮੌਕੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਅਗਵਾਈ ਵਿਚ ਸਕੂਲ ਮੁਖੀਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਕਪੂਰਥਲਾ ਜ਼ਿਲ੍ਹੇ ਨੂੰ ਸਿੱਖਿਆ ਪੱਖ ਤੋਂ ਮੋਹਰੀ ਬਣਾਉਣ ਲਈ ਦਿਨ ਰਾਤ ਇਕ ਕਰਕੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ | ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਪਿ੍ੰਸੀਪਲ ਲਖਬੀਰ ਸਿੰਘ ਟਿੱਬਾ, ਪਿ੍ੰਸੀਪਲ ਬਲਵਿੰਦਰ ਸਿੰਘ ਬੱਟੂ, ਲੈਕਚਰਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਨੱਢਾ, ਡੀ.ਟੀ.ਐਫ ਦੇ ਆਗੂ ਜੋਤੀ ਮਹਿੰਦਰੂ, ਪਿ੍ੰਸੀਪਲ ਬਲਦੇਵ ਰਾਜ ਵਧਵਾ, ਸਟੇਟ ਐਵਾਰਡੀ ਸੁਖਵਿੰਦਰ ਸਿੰਘ ਚੀਮਾ, ਮੁੱਖ ਅਧਿਆਪਕ ਸੁਖਵੰਤ ਸਿੰਘ, ਡੀ.ਪੀ.ਈ ਬਲਦੇਵ ਸਿੰਘ ਟੀਟਾ, ਲੈਕਚਰਾਰ ਅਸ਼ਵਨੀ ਮੈਣੀ, ਮਨਜੀਤ ਸਿੰਘ ਹੈਬਤਪੁਰ, ਰਜੇਸ਼ ਜੌਲੀ, ਨਿਰਮਲ ਸਿੰਘ, ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਅਰੁਣਦੀਪ ਸਿੰਘ ਸੈਦਪੁਰ, ਬਲਾਕ ਪ੍ਰਧਾਨ ਜਗਜੀਤ ਸਿੰਘ ਥਿੰਦ, ਹਰਨੇਕ ਸਿੰਘ, ਲੈਕਚਰਾਰ ਕਵਿਤਾ, ਲੈਕਚਰਾਰ ਸੰਤੋਸ਼ ਭੱਲਾ, ਸੰਦੀਪ ਸ਼ਰਮਾ, ਸਤਵੰਤ ਕੌਰ ਤੇ ਸਿੱਧਵਾਂ ਦੋਨਾ ਸਕੂਲ ਦੇ ਸਟਾਫ਼ ਮੈਂਬਰ ਤੇ ਹੋਰ ਸਕੂਲਾਂ ਦੇ ਮੁਖੀ ਤੇ ਅਧਿਆਪਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਉਨ੍ਹਾਂ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿਚ ਪ੍ਰੋ: ਚਰਨ ਸਿੰਘ ਜਨਰਲ ਸਕੱਤਰ, ਪ੍ਰੋ: ਬਲਜੀਤ ਸਿੰਘ, ਇੰਦਰਜੀਤ ਸਿੰਘ ਲਿਫਟਰ, ਸੁਖਵਿੰਦਰ ਸਿੰਘ ਭੋਰੂਵਾਲ, ਨਰਿੰਦਰ ਸਿੰਘ ਸੋਨੀਆ, ਪਰਵਿੰਦਰ ਸਿੰਘ ਪੱਪਾ ਸਕੱਤਰ ਪੰਜਾਬ, ਨਰਿੰਦਰ ਸਿੰਘ ਜੈਨਪੁਰ, ਪ੍ਰਧਾਨ ਬਲਵਿੰਦਰ ਸਿੰਘ ਲਾਡੀ, ਤੇਜਿੰਦਰਪਾਲ ਗੋਲਡੀ, ਮਾਸਟਰ ਬਲਕਾਰ ਸਿੰਘ, ਗਿਆਨ ਸਿੰਘ ਟਿੱਬਾ, ਕੁਲਵੰਤ ਸਿੰਘ ਟਿੱਬਾ, ਦਿਆਲ ਸਿੰਘ ਟਿੱਬਾ, ਗੀਤਕਾਰ ਭਜਨ ਥਿੰਦ, ਇੰਟਰਨੈਸ਼ਨਲ ਢਾਡੀ ਗੁਰਜੀਤ ਸਿੰਘ ਜਾਂਗਲਾ, ਡਾ: ਬਲਬੀਰ ਸਿੰਘ ਮੋਮੀ, ਸਾਧੂ ਸਿੰਘ ਬੂਲਪੁਰ, ਕਾਨੂੰਗੋ ਨਿਰੰਜਨ ਸਿੰਘ, ਮਾਸਟਰ ਰਣਜੀਤ ਸਿੰਘ ਸੈਦਪੁਰ ਆਦਿ ਸ਼ਾਮਿਲ ਹਨ |