BST ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਵਿਖੇ ਪਗੜੀ ਤੇ ਮਹਿੰਦੀ ਮੁਕਾਬਲੇ ਕਰਵਾਏ ਗਏ

108

 

ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਵਿਖੇ ਵਿਦਿਆਰਥੀਆਂ ਦੇ ਪੱਗੜੀ ਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਪੱਗੜੀ ਮੁਕਾਬਲੇ ਸੁਹਪਨ ਸਿੰਘ ਡੀ. ਪੀ. ਤੇ ਹਰਮਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ। ਸੀਨੀਅਰ ਗਰੁੱਪ ਵਿਚ ਅਰਸ਼ਦੀਪ ਸਿੰਘ ਬਾਰ੍ਹਵੀਂ ਨੇੇ ਪਹਿਲਾ, ਸਿਮਰਤਪਾਲ ਸਿੰਘ ਬਾਰ੍ਹਵੀਂ ਨੇ ਦੂਜਾ, ਤੇ ਪ੍ਰਭਸਿਮਰਨ ਬਾਰ੍ਹਵੀਂ ਨੇ ਵੱਟਾਂ ਵਾਲੀ ਪੱਗ ‘ਚ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਪੇਚਾਂ ਵਾਲੀ ਪੱਗ ਬੰਨਣ ਵਿਚ ਸੁਖਪਾਲ ਸਿੰਘ 10ਵੀਂ ਨੇ ਪਹਿਲਾ, ਰਣਜੀਤ ਸਿੰਘ ਬਾਰ੍ਹਵੀਂ ਤੇ ਸਾਹਿਬਪ੍ਰੀਤ ਸਿੰਘ 10ਵੀਂ ਨੇ ਦੂਜਾ ਤੇ ਖੁਸ਼ਲੀਨ ਸਿੰਘ ਬਾਰ੍ਹਵੀਂ ਤੇ ਜੋਬਨਪ੍ਰੀਤ ਸਿੰਘ ਬਾਰ੍ਹਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਰਣਇਕਬਾਲ ਸਿੰਘ 8ਵੀਂ ਨੇ ਪਹਿਲਾ, ਰੁਪਿੰਦਰ ਕੌਰ 9ਵੀਂ ਨੇ ਦੂਜਾ ਅਤੇ ਹਰਪ੍ਰੀਤ ਕੌਰ 9ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮਹਿੰਦੀ ਮੁਕਾਬਲੇ ਜੋ ਕੇ ਸ਼ਰਨਜੀਤ ਕੌਰ ਤੇ ਰਮਨਦੀਪ ਕੌਰ ਦੀ ਦੇਖ ਰੇਖ ਹੇਠ ਕਰਵਾਏ ਗਏ | ਜੂਨੀਅਰ ਗਰੁੱਪ ਵਿਚ ਐਸਮੀਨ ਕੌਰ 6ਵੀਂ ਨੇ ਪਹਿਲਾ, ਅਕਾਸ਼ਦੀਪ ਕੌਰ 8ਵੀਂ ਜਮਾਤ ਤੇ ਸੁਭਪ੍ਰੀਤ ਕੌਰ ਨੇ ਦੂਜਾ, ਸੁਭਪ੍ਰੀਤ ਕੌਰ 6ਵੀਂ ਤੇ ਅਰਪਨਦੀਪ ਕੌਰ 7ਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਗਰੁੱਪ ਵਿਚ ਸੰਦੀਪ ਕੌਰ ਬਾਰ੍ਹਵੀਂ ਨੇ ਪਹਿਲਾ, ਵੰਸ਼ੀਕਾ ਸ਼ਰਮਾ 10ਵੀਂ ਨੇ ਦੂਜਾ ਤੇ ਸਿਮਰਨਜੀਤ ਕੌਰ ਗਿਆਰ੍ਹਵੀਂ ਤੇ ਏਕਮਦੀਪ ਕੌਰ ਬਾਰ੍ਹਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਮੁਸਕਾਨ 9ਵੀਂ ਨੂੰ ਹੌਾਸਲਾ-ਅਫ਼ਜਾਈ ਇਨਾਮ ਦਿੱਤਾ ਗਿਆ | ਸਕੂਲ ਦੇ ਐਮ. ਡੀ. ਤੇਜਿੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਬੱਚਿਆਂ ਵਿੱ ਛੁਪੀ ਹਰ ਤਰ੍ਹਾਂ ਪ੍ਰਤਿਭਾ ਨੂੰ ਮੁਕਾਬਲੇ ਕਰਵਾ ਕੇ ਹੀ ਕੱਢ ਸਕਦੇ ਹਨ | ਉਨ੍ਹਾਂ ਬੱਚਿਆਂ ਨੂੰ ਹਰ ਮੁਕਾਬਲੇ ਭਾਗ ਲੈਣ ਲਈ ਪ੍ਰੇਰਿਆ | ਇਸ ਮੌਕੇ ਜਤਿੰਦਰ ਸਿੰਘ ਐਮ. ਡੀ. ਮੈਨੇਜਰ ਜਸਵਿੰਦਰ ਸਿੰਘ ਅਤੇ ਪਿ੍ੰਸੀਪਲ ਸੁਰਿੰਦਰ ਕੌਰ ਅਨੇਜਾ ਨੇ ਜੱਜਾਂ ਦੀ ਭੂਮਿਕਾ ਨਿਭਾਈ ਤੇ ਸਮੂਹ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ |