ਪਿੰਡ ਠੱਟਾ ਦੇ ਮੂਲ ਨਿਵਾਸੀ ਤੇ ਪ੍ਰਸਿੱਧ ਕਵੀਸ਼ਰ ਅਜੀਤ ਸਿੰਘ ਥਿੰਦ (ਇਟਲੀ) ਦਾ ਗੋਲਡ ਮੈਡਲ ਨਾਲ ਸਨਮਾਨ

144

ਆਪਣੀ ਸੁਨੱਖੀ ਅਤੇ ਦਮਦਾਰ ਅਾਵਾਜ਼ ਨਾਲ ਯੂਰਪ ਦੀ ਧਰਤੀ ਤੇ ਨਿਮਾਣਾ ਖੱਟ ਰਹੇ ਪ੍ਰਸਿੱਧ ਕਵੀਸ਼ਰ ਅਜੀਤ ਸਿੰਘ ਥਿੰਦ, ਉਹਨਾਂ ਦੇ ਸਾਥੀ ਡਾ. ਬਲਵਿੰਦਰ ਸਿੰਘ ਭਾਗੋ ਅਰਾਈਆਂ ਅਤੇ ਭਾਈ ਸਤਨਾਮ ਸਿੰਘ ਸਰਹਾਲੀ ਦਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿ਼ਲੈਤਰੀ (ਰੋਮ) ਦੀ ਪ੍ਰਬੰਧਕ ਕਮੇਟੀ ਵਲੋ ਗੋਲਡ ਮੈਡਿਲ ਨਾਲ ਸਨਮਾਨ ਕੀਤਾ ਗਿਆ ਹੈ। ਉਨਾਂ ਦੇ ਸਨਮਾਨ ਮੌਕੇ ਸੰਗਤਾਂ ਨਾਲ ਵਿਚਾਰਾਂ ਦੀਆ ਸਾਂਝ ਪਾਉਦਿਆ ਗੁਰੂ ਘਰ ਦੇ ਵਜੀਰ ਗਿਆਨੀ ਸੁਰਿੰਦਰ ਸਿੰਘ ਦੱਸਿਆ ਕਿ ਅਜੀਤ ਸਿੰਘ ਥਿੰਦ ਉਨਾਂ ਸ਼ਖਸੀਅਤਾਂ ਚੋ ਇਕ ਹਨ ਜਿੰਨਾ ਬਹੁਤ ਸਾਲ ਪਹਿਲਾ ਆ ਕੇ ਯੂਰਪ ਦੇ ਇੰਨਾਂ ਦੇਸ਼ਾਂ ‘ਚੋ ਸਿੱਖੀ ਦਾ ਬੂਟਾ ਲਾਉਣ ਲਈ ਸਿਰ ਤੋੜ ਯਤਨ ਕੀਤੇ ਹਨ। ਦੱਸਣਯੋਗ ਹੈ ਕਿ ਭਾਈ ਸਾਹਿਬ ਪਿਛਲੇ 25 ਕੁ ਸਾਲਾਂ ਤੋ ਸੰਗਤਾਂ ਨੂੰ ਕਵੀਸ਼ਰੀ ਰਾਹੀ ਗੁਰਬਾਣੀ ਨਾਲ ਜੋੜਨ ਦੇ ਯਤਨ ਕਰਦੇ ਆ ਰਹੇ ਹਨ। ਉਥੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਦੇ 14 ਸਾਲ ਮੁੱਖ ਸੇਵਾਦਾਰ ਰਹਿੰਦੇ ਹੋਏ ਗੁਰਦੁਆਰਾ ਸਾਹਿਬ ਲਈ ਜਮੀਨ ਖਰੀਦਣ ਤੋ ਲੈ ਕੇ ਗੁਰਦੁਆਰਾ ਸਾਹਿਬ ਦੀਆ ਸੁੰਦਰ ਇਮਾਰਤਾਂ ਬਣਾਉਣ ਲਈ ਯੋਗਦਾਨ ਪਾਉਣ ਦੇ ਨਾਲ-ਨਾਲ ਇਟਲੀ ਆਏ ਹਜਾਰਾਂ ਪੰਜਾਬੀਆ ਨੂੰ ਹਰ ਚੰਗੇ-ਮਾੜੇ ਸਮੇ ਆਸਰਾ ਵੀ ਦਿੱਤਾ ਹੈ। ਇਸ ਮੌਕੇ ਬੋਲਦੇ ਪ੍ਰਬੰਧਕ ਕਮੇਟੀ ਨੇ ਆਖਿਆ ਕਿ ਕਿਸੇ ਵੀ ਖੇਤਰ ਚੋ ਨਾਮਣਾ ਖੱਟਣ ‘ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਈ ਰੱਖਣ ਵਾਲਿਆ ਨੂੰ ਗੁਰੂ ਘਰ ਦੀ ਸਟੇਜ ਤੋ ਇਸੇ ਤਰਾਂ ਸਨਮਾਨ੍ਹ ਮਿਲਦੇ ਰਹਿਣਗੇ।