ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਕੱਢੀ ਗਈ।

28

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਪ੍ਰਭਾਤ ਫੇਰੀ ਮਿਤੀ 05 ਜਨਵਰੀ 2013 ਦਿਨ ਸ਼ਨੀਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਮਾਸਟਰ ਮਹਿੰਗਾ ਸਿੰਘ ਮੋਮੀ, ਮੇਹਰ ਸਿੰਘ ਚੁੱਪ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਾਸਟਰ ਪ੍ਰੀਤਮ ਸਿੰਘ ਮਾੜ੍ਹਾ, ਤਰਖਾਣਾਂ ਦੇ ਘਰਾਂ, ਬਾਵੀ ਕੇ ਦੇ ਘਰਾਂ ਤੋਂ ਹੁੰਦੀ ਹੋਈ ਗੁਰਦੁਆਰਾ ਦਮਦਮਾ ਸਾਹਿਬ ਅਤੇ ਫਿਰ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੁੱਪਾਂ ਦੇ ਸਮੂਹ ਪਰਿਵਾਰ ਵੱਲੋਂ ਸਮੋਸੀਆਂ ਅਤੇ ਕੌਫੀ ਦਾ ਲੰਗਰ, ਮਾੜਿਆਂ ਦੇ ਸਮੂਹ ਪਰਿਵਾਰ ਵੱਲੋਂ ਫਲਾਂ ਦਾ ਲੰਗਰ ਲਗਾਇਆ ਗਿਆ। ਪ੍ਰਭਾਤ ਫੇਰੀ ਦੀਆਂ ਸਾਰੇ ਦਿਨਾਂ ਦੀਆਂ ਤਸਵੀਰਾਂ ਅਤੇ ਵੀਡੀਓ, ਵੈਬਸਾਈਟ ਦੇ ਗੈਲਰੀ ਵਾਲੇ ਪੰਨੇ ਤੇ ਉਪਲਭਦ ਹਨ।