ਖਾਲਸੇ ਦਾ ਜਨਮ ਦਿਹਾੜਾ ਆਪਣੇ ਅੰਦਰ ਝਾਤੀ ਮਾਰਨ ਦਾ ਦਿਨ-ਭਾਈ ਬਲਦੀਪ ਸਿੰਘ

89

140420131ਗੁਰਦੁਆਰਾ ਬਾਬਾ ਦਰਬਾਰਾ ਸਿੰਘ ਸਮਾਧ ਟਿੱਬਾ ਵਿਖੇ ਖ਼ਾਲਸੇ ਦਾ ਜਨਮ ਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।  ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦ ਊਧਮ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਇਆ ਗਿਆ। ਜਿਸ ਵਿਚ ਉੱਘੇ ਕੀਰਤਨੀਏ ਪਾਈ ਬਲਦੀਪ ਸਿੰਘ ਚੇਅਰਮੈਨ ਅਨਾਦਿ ਫਾਊਂਡੇਸ਼ਨ ਨੇ ਸੰਗਤਾਂ ਨੂੰ ਨਿਰਧਾਰਿਤ ਰਾਗਾਂ ਵਿਚ ਕੀਰਤਨ ਰਾਹੀਂ ਨਿਹਾਲ ਕੀਤਾ। ਭਾਈ ਬਲਦੀਪ ਸਿੰਘ ਨੇ ਕਿਹਾ ਕਿ ਖ਼ਾਲਸੇ ਦੀ ਸਾਜਨਾ ਸੰਸਾਰ ਇਤਿਹਾਸ ਦੀ ਬਹੁਤ ਵੱਡੀ ਘਟਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਆਪਣੇ ਆਪ ਵੱਲ ਝਾਤੀ ਮਾਰਨੀ ਚਾਹੀਦੀ ਹੈ ਕਿ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗਿਆਨ ਦੇ ਧਾਰਨੀ ਬਣੇ ਹਾਂ ਕਿ ਨਹੀਂ। ਧਾਰਮਿਕ ਦੀਵਾਨ ‘ਚ ਵੱਖ-ਵੱਖ ਜਥਿਆਂ ਨੇ ਗੁਰੂ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਜੀਤ ਸਿੰਘ, ਡਾ: ਦਲੀਪ ਸਿੰਘ, ਮੈਨੇਜਰ ਸਵਰਨ ਸਿੰਘ, ਖ਼ਜ਼ਾਨਚੀ ਬਖ਼ਸ਼ੀਸ਼ ਸਿੰਘ ਚਾਨਾ, ਦਰਸ਼ਨ ਸਿੰਘ, ਪ੍ਰੋ: ਚਰਨ ਸਿੰਘ ਪ੍ਰਧਾਨ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਨਿਰੰਜਨ ਸਿੰਘ ਕਾਨੂੰਗੋ, ਹਰਚਰਨ ਸਿੰਘ ਸਰਪੰਚ ਜਾਂਗਲਾ, ਤੇ ਸੰਗਤਾਂ ਹਾਜ਼ਰ ਸਨ।