ਉੱਘੇ ਕਬੱਡੀ ਖਿਡਾਰੀ ਤੇ ਕੋਚ ਸੁਖਦੇਵ ਸਿੰਘ ਸੋਖੀ ਦੀ ਮੌਤ ‘ਤੇ ਖੇਡ ਜਗਤ ‘ਚ ਉਦਾਸੀ

36

d125313934ਕਬੱਡੀ ਦੇ ਧਨਾਤਰ ਤੇ ਕੋਚ ਸੁਖਦੇਵ ਸਿੰਘ ਸੋਖੀ ਦੀ ਹੋਈ ਅਚਨਚੇਤ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਰਤਨ ਸਿੰਘ ਟਿੱਬਾ, ਸ਼ਹੀਦ ਊਧਮ ਸਿੰਘ ਕਲੱਬ ਟਿੱਬਾ ਦੇ ਚੇਅਰਮੈਨ ਸੇਵਾ ਸਿੰਘ, ਪ੍ਰਧਾਨ ਬਲਬੀਰ ਸਿੰਘ ਭਗਤ, ਸਕੱਤਰ ਗੁਰਚਰਨ ਸਿੰਘ ਅਮਰਕੋਟ, ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ, ਬਲਵਿੰਦਰ ਸਿੰਘ ਤੁੜ, ਪਾਲ ਸਿੰਘ ਜਾਰਜਪੁਰ, ਸਕੱਤਰ ਜਰਨੈਲ ਸਿੰਘ ਮੋਠਾਂਵਾਲਾ, ਪਰਸਨ ਲਾਲ ਭੋਲਾ, ਸਰਪੰਚ ਹਰਜਿੰਦਰ ਸਿੰਘ ਘੁਮਾਣ, ਪ੍ਰੇਮ ਲਾਲ ਸਾਬਕਾ ਪੰਚਾਇਤ ਅਫ਼ਸਰ, ਪ੍ਰਮੋਦ ਕੁਮਾਰ, ਕੁਲਵਿੰਦਰ ਸਿੰਘ ਸੰਧਾ ਜੇ.ਈ., ਪ੍ਰਧਾਨ ਬਖ਼ਸ਼ੀਸ਼ ਸਿੰਘ ਚਾਨਾ, ਅਮਰਜੀਤ ਸਿੰਘ ਜੇ.ਈ. ਟਿੱਬਾ, ਬਲਜੀਤ ਸਿੰਘ ਬੱਬਾ, ਪ੍ਰਧਾਨ ਜਗਦੀਪ ਲਾਹੌਰੀ, ਗੁਰਨਾਮ ਸਿੰਘ ਤੇ ਮਾਸਟਰ ਪੂਰਨ ਸਿੰਘ, ਮਾਸਟਰ ਬੂਟਾ ਸਿੰਘ ਚੁਲੱਧਾ, ਪੀ.ਟੀ.ਆਈ. ਸੁਰਜੀਤ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ ਸ਼ਾਮਾਂ, ਜਗਤਜੀਤ ਸਿੰਘ ਪੰਛੀ, ਚਰਨਜੀਤ ਸਿੰਘ ਬਿਧੀਪੁਰ, ਪਰਮਜੀਤ ਸਿੰਘ ਤੇ ਸੁਖਦੇਵ ਸਿੰਘ ਡੀ.ਪੀ.ਈ., ਬਾਬਾ ਨਿਹਾਲ ਸਿੰਘ ਸਪੋਰਟਸ ਕਲੱਬ ਜਾਰਜਪੁਰ ਦੇ ਪ੍ਰਧਾਨ ਬਖ਼ਸ਼ੀ ਸਿੰਘ, ਸੁਰਿੰਦਰ ਸਿੰਘ ਭੋਲਾ ਸੈਦਪੁਰ ਅਤੇ ਲਾਭ ਸਿੰਘ ਕਬੱਡੀ ਕਲੱਬ ਸਿੱਧਪੁਰ ਨੇ ਕਿਹਾ ਕਿ ਕਬੱਡੀ ਖੇਤਰ ਵਿਚ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੁਖਦੇਵ ਸਿੰਘ ਸੋਖੀ ਜਿੱਥੇ ਆਪ ਇਕ ਚੰਗਾ ਖਿਡਾਰੀ ਸੀ ਉੱਥੇ ਆਪਣੇ ਕੋਚਿੰਗ ਵਿਚ ਜ਼ਿਲ੍ਹਾ ਕਪੂਰਥਲਾ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ 25 ਸਤੰਬਰ ਨੂੰ ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ।