ਮਾਤਾ ਹਰ ਕੌਰ ਸਕੌਲਰਸ਼ਿਪ ਦੀ ਸ਼ੁਰੂਆਤ

35

ਕਨੇਡਾ ਨਿਵਾਸੀ ਪ੍ਰੋਫੈਸਰ ਕੁਲਵੰਤ ਸਿੰਘ ਅਤੇ ਐਡਵੋਕੇਟ ਸੁਰਿੰਦਰ ਸਿੰਘ ਬਾਲੂ ਵੱਲੋਂ ਅੱਜ ਆਪਣੀ ਸਵਰਗਵਾਸੀ ਮਾਤਾ ਹਰ ਕੌਰ ਦੀ ਯਾਦ ਵਿੱਚ ਸਕੌਲਰਸ਼ਿਪ ਦੀ ਸ਼ੁਰੂਆਤ ਕੀਤੀ ਗਈ। ਇਹ ਸਕੌਲਰਸ਼ਿਪ ਪਿੰਡ ਵਿੱਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਹਰ ਸਾਲ ਦਿੱਤੀ ਜਾਵੇਗੀ ਜੋ ਆਪਣੀ ਜਮਾਤ ਦੇ ਸਲਾਨਾ ਇਮਤਿਹਾਨਾਂ ਵਿੱਚੋਂ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣਗੇ। ਪ੍ਰੋ. ਥਿੰਦ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਦਸਵੀਂ ਜਮਾਤ ਵਿੱਚ ਪਹਿਲੇ ਸਥਾਨ ਤੇ ਆਉਣ ਤੇ 2500 ਰੁ:, ਦੂਸਰੇ ਸਥਾਨ ਤੇ ਆਉਣ ਤੇ 2000 ਰੁ:, ਤੀਸਰੇ ਸਥਾਨ ਤੇ ਆਉਣ ਤੇ 1500 ਰੁ: ਦਿੱਤੇ ਜਾਣਗੇ। ਇਸੇ ਤਰਾਂ ਛੇਵੀਂ, ਸਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਤੇ ਕ੍ਰਮਵਾਰ 500, 300 ਅਤੇ 200 ਰੁ: ਮਿਲਣਗੇ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਅੱਗੇ ਵਧਣ ਦੀ ਭਾਵਨਾ ਨੂੰ ਉਤਸ਼ਾਹ ਦੇਣ ਲਈ ਉਹਨਾਂ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਹਰ ਸਾਲ ਵਿਦਿਆਰਥੀਆਂ ਨੂੰ 10,000 ਰੁ: ਦਿੱਤੇ ਜਾਣਗੇ। ਸਰਕਾਰੀ ਹਾਈ ਸਕੂਲ ਵਿੱਚ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰੋ. ਕੁਲਵੰਤ ਸਿੰਘ ਥਿੰਦ, ਸ. ਗੁਰਵਿੰਦਰ ਸਿੰਘ ਥਿੰਦ, ਮਾਸਟਰ ਨਿਰੰਜਣ ਸਿੰਘ, ਮਾਸਟਰ ਜਗਿੰਦਰ ਸਿੰਘ, ਸੂਬੇਦਾਰ ਪ੍ਰੀਤਮ ਸਿੰਘ, ਕਰਮਜੀਤ ਸਿੰਘ ਚੇਲਾ, ਪ੍ਰਿੰਸੀਪਲ ਪਰਦੀਪ ਕੁਮਾਰ, ਸਮੂਹ ਸਟਾਫ ਅਤੇ ਪਸਵਕ ਮੈਂਬਰ ਮੌਜੂਦ ਸਨ। ਤਸਵੀਰਾਂ