ਬਾਬਾ ਦੀਵਾਨ ਸਿੰਘ ਕਬੱਡੀ ਕੱਪ ਟਿੱਬਾ ਅਕੈਡਮੀ ਨੇ ਚੁੰਮਿਆ

48
ਬਾਬਾ ਦੀਵਾਨ ਸਿੰਘ ਦੀ ਬਰਸੀ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਬਾਬਾ ਦੀਵਾਨ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਇਕ ਰੋਜ਼ਾ ਪਿੰਡ ਪੱਧਰ ਓਪਨ ਕਬੱਡੀ ਟੂਰਨਾਮੈਂਟ ਕਰਵਾਇਆ, ਜਿਸ ਵਿਚ 6 ਕਬੱਡੀ ਅਕੈਡਮੀਆਂ ਨੇ ਭਾਗ ਲਿਆ। ਲੜਕੀਆਂ ਦੇ ਕਰਵਾਏ ਗਏ ਸ਼ੋਅ ਮੈਚ ਵਿਚ ਸੁਲਤਾਨਪੁਰ ਲੋਧੀ ਸ਼ਹੀਦ ਉਧਮ ਸਿੰਘ ਕਬੱਡੀ ਕਲੱਬ (ਲੜਕੀਆਂ) ਦੀ ਟੀਮ ਨੇ 18 ਦੇ ਮੁਕਾਬਲੇ 23 ਅੰਕਾਂ ਨਾਲ ਕਪੂਰਥਲਾ ਦੀ ਕਬੱਡੀ ਕਲੱਬ ਲੜਕੀਆਂ ‘ਤੇ ਜਿੱਤ ਹਾਸਲ ਕੀਤੀ। ਕਬੱਡੀ ਓਪਨ ਲੜਕਿਆਂ ਦੇ ਪਹਿਲੇ ਸੈਮੀਫਾਈਨਲ ਵਿਚ ਤਲਵੰਡੀ ਚੌਧਰੀਆਂ ਦੀ ਟੀਮ ਨਾਲ ਪਰਮਜੀਤਪੁਰ ਨੂੰ 36 ਦੇ ਮੁਕਾਬਲੇ 30 ਅੰਕਾਂ ਨਾਲ ਅਤੇ ਦੂਜੇ ਸੈਮੀਫਾਈਨਲ ਵਿਚ ਟਿੱਬਾ ਦੀ ਟੀਮ ਨੇ ਡਡਵਿੰਡੀ ਨੂੰ 28 ਦੇ ਮੁਕਾਬਲੇ 26 ਅੰਕਾਂ ਨਾਲ ਚਿੱਤ ਕੀਤਾ। ਫਾਈਨਲ ਮੁਕਾਬਲਾ ਟਿੱਬਾ ਅਤੇ ਤਲਵੰਡੀ ਚੌਧਰੀਆਂ ਵਿਚ ਹੋਇਆ। ਜੋ ਦਰਸ਼ਕਾਂ ਸੀ, ਉਸਨੂੰ ਖਿਡਾਰੀ ਕਰ ਨਾ ਦਿਖਾਏ। ਇਲਾਕੇ ਭਰ ਦੀ ਮੰਨੀ ਪ੍ਰਮੰਨੀ ਟੀਮ ਤਲਵੰਡੀ ਚੌਧਰੀਆਂ ਦੀ ਕਾਰਗੁਜ਼ਾਰੀ ਨੇ ਖੇਡ ਪ੍ਰੇਮੀਆਂ ਨੂੰ ਨਿਰਾਸ਼ ਕੀਤਾ। ਟਿੱਬਾ ਦੀ ਦਿੱਗ ਟੀਮ ਨੇ ਇਸ ਮੁਕਾਬਲੇ ਨੂੰ 31 ਦੇ ਮੁਕਾਬਲੇ 13 ਅੰਕਾਂ ਨਾਲ ਤਲਵੰਡੀ ਚੌਧਰੀਆਂ ਨੂੰ ਹਰਾ ਕੇ ਬਾਬਾ ਦੀਵਾਨ ਸਿੰਘ ਕੱਪ ਚੁੱਕਿਆ। ਪ੍ਰਬੰਧਕ ਕਮੇਟੀ ਵੱਲੋਂ ਬਿੰਦਰ ਅਤੇ ਅਮਨ ਨੂੰ ਬੈਸਟ ਜਾਫ਼ੀ, ਜਦਕਿ ਗੁੱਜਰ ਸੋਨੂੰ ਨੂੰ ਬੈਸਟ ਧਾਵੀ ਐਲਾਨਿਆ ਗਿਆ। ਖੇਡ ਸਮਾਗਮ ਵਿਚ ਪੁੱਜੇ ਅਕਾਲੀ ਆਗੂ ਜਥੇਦਾਰ ਸੁੱਚਾ ਸਿੰਘ ਚੌਹਾਨ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੇਅਰਮੈਨ ਗੁਰਦੀਪ ਸਿੰਘ ਭਾਗੋਰਾਈਆਂ, ਬਲਦੇਵ ਸਿੰਘ ਖੁਰਦਾ ਪੀ.ਏ, ਅਵਤਾਰ ਸਿੰਘ ਮੀਰੇ, ਪ੍ਰਧਾਨ ਜਸਵੀਰ ਸਿੰਘ, ਸੁਰਜੀਤ ਸਿੰਘ ਢਿੱਲੋਂ, ਤਰਸੇਮ ਸਿੰਘ ਰਾਮੇ, ਸਵਰਨ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਸਾਂਝੇ ਤੌਰ ‘ਤੇ ਤਕਸੀਮ ਕੀਤੇ। ਇਸ ਮੌਕੇ ਪੁੱਜੇ ਸਮੂਹ ਅਕਾਲੀ ਆਗੂਆਂ ਵੱਲੋਂ ਨਗਰ ਨਿਵਾਸੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕਾਂ ਵਿਚ ਜਸਵੀਰ ਸਿੰਘ ਪ੍ਰਧਾਨ ਤੋਂ ਇਲਾਵਾ ਸਰੂਪ ਸਿੰਘ, ਬਲਵਿੰਦਰ ਸਿੰਘ, ਹਰਭਜਨ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਧਾਨ ਸ਼ੇਰੇ ਪੰਜਾਬ ਕਬੱਡੀ ਕਲੱਬ ਸੁਲਤਾਨਪੁਰ ਲੋਧੀ, ਬਲਕਾਰ ਸਿੰਘ ਪਹਿਲਵਾਨ ਹਰਨਾਮਪੁਰ, ਬਲਦੇਵ ਸਿੰਘ, ਪਰਮਜੀਤ ਸਿੰਘ ਗੁਰਸ਼ਰਨ ਸਿੰਘ ਲੱਡੂ, ਮਾਸਟਰ ਜਸਵੀਰ ਸਿੰਘ, ਸਤਨਾਮ ਸਿੰਘ ਨੰਢਾ, ਹਰਵਿੰਦਰ ਸਿੰਘ ਸਰਪੰਚ ਸੂਜੋਕਾਲੀਆ, ਪਰਮਿੰਦਰ ਸਿੰਘ ਨੰਢਾ, ਵਿਕਾਸ਼ ਦੀਪ ਸਿੰਘ ਨੰਢਾ ਐਡਵੋਕੇਟ, ਮਾਸਟਰ ਕਰਨੈਲ ਸਿੰਘ, ਤਾਰਾ ਸਿੰਘ, ਸੁਖਦੇਵ ਸਿੰਘ ਪ੍ਰਵਾਸੀ ਭਾਰਤੀ, ਨਵਦੀਪ ਸਿੰਘ, ਰਸ਼ਪਾਲ ਸਿੰਘ ਸੈਕਟਰੀ, ਸੁਖਵਿੰਦਰ ਸਿੰਘ ਸੁੱਖਾ, ਅਮਰਜੀਤ ਸਿੰਘ ਨੰਬਰਦਾਰ, ਬਲਬੀਰ ਸਿੰਘ ਸ਼ਾਹ, ਅਮਰਜੀਤ ਸਿੰਘ ਸ਼ਾਹ, ਜਰਨੈਲ ਸਿੰਘ, ਜਸਵਿੰਦਰ ਸਿੰਘ, ਰੋਸ਼ਨ ਸਿੰਘ, ਕਮਲਜੀਤ ਸਿੰਘ ਨੰਢਾ ਆਦਿ ਹਾਜ਼ਰ ਸਨ। ਕਬੱਡੀ ਮੈਚਾਂ ਦੀ ਕੁਮੈਂਟਰੀ ਮਾਸਟਰ ਗੁਰਪਾਲ ਸਿੰਘ ਤੇ ਗੁਰਦੇਵ ਮਿੱਠਾ ਨੇ ਕੀਤੀ। ਤਸਵੀਰ