ਬਾਬਾ ਦੀਵਾਨ ਸਿੰਘ ਸੂਜੋਕਾਲੀਆ ਦੀ ਬਰਸੀ ਸਬੰਧੀ ਸਮਾਗਮ

61

ਮਹਾਨ ਤਪੱਸਵੀ ਬਾਬਾ ਦੀਵਾਨ ਸਿੰਘ ਪਿੰਡ ਸੂਜੋਕਾਲੀਆ ਦੀ ਸਾਲਾਨਾ ਬਰਸੀ ‘ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਦੀਵਾਨ ਸਿੰਘ ਵੱਲੋਂ ਇਲਾਕਾ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਭਾਵਨਾ ਨਾਲ 6 ਮਾਰਚ ਤੋਂ 10 ਮਾਰਚ ਤੱਕ ਜੋੜ ਮੇਲਾ ਕਰਵਾਇਆ ਗਿਆ। ਸ਼ਰਧਾ ਦੇ ਕੁੰਭ ਗੁਰਦੁਆਰਾ ਬਾਬਾ ਦੀਵਾਨ ਸਿੰਘ ਵਿਖੇ 6 ਮਾਰਚ ਨੂੰ ਨਗਰ ਤੇ ਇਲਾਕਾ ਨਿਵਾਸੀਆਂ ਵੱਲੋਂ 32 ਅਖੰਡ ਪਾਠ ਆਰੰਭ ਹੋਏ, ਜਿਨ੍ਹਾਂ ਦੇ 8 ਮਾਰਚ ਨੂੰ ਭੋਗ ਪਾਏ ਗਏ, ਉਪਰੰਤ ਬਾਕੀ ਰਹਿੰਦੇ ਸ਼ਰਧਾਵਾਨਾਂ ਵੱਲੋਂ 8 ਮਾਰਚ ਨੂੰ ਹੀ 32 ਹੋਰ ਅਖੰਡ ਪਾਠਾਂ ਦੀ ਦੂਜੀ ਲੜੀ ਆਰੰਭ ਹੋਈ। ਜਿਨ੍ਹਾਂ ਦੇ 10 ਮਾਰਚ ਨੂੰ ਭੋਗ ਪਾਏ ਗਏ। ਉਪਰੰਤ ਭਾਈ ਮਿਲਖਾ ਸਿੰਘ ਮੌਜੀ ਜਥੇ ਵੱਲੋਂ ਜਿਥੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਉਥੇ ਸੰਤ ਬਾਬਾ ਦੀਵਾਨ ਸਿੰਘ ਦੇ ਜੀਵਨ ਬਿਰਤਾਂਤ ‘ਤੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜਸਵੀਰ ਸਿੰਘ ਪ੍ਰਬੰਧਕ ਗੁਰਦੁਆਰਾ ਕਮੇਟੀ, ਸਕੱਤਰ ਬਲਵਿੰਦਰ ਸਿੰਘ, ਸਰੂਪ ਸਿੰਘ ਮੀਤ ਪ੍ਰਧਾਨ, ਹਰਭਜਨ ਸਿੰਘ, ਖ਼ਜ਼ਾਨਚੀ ਦਰਸ਼ਨ ਸਿੰਘ ਨੰਢਾ, ਸੂਰਤ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ, ਸੇਵਾਦਾਰ ਵਿਚ ਹਰਜਿੰਦਰ ਸਿੰਘ, ਜਸਵੀਰ ਸਿੰਘ ਸਕੱਤਰ, ਬਲਵਿੰਦਰ ਸਿੰਘ ਆੜ੍ਹਤੀਆ, ਗੁਲਜ਼ਾਰ ਸਿੰਘ, ਅਨੋਖ ਸਿੰਘ, ਦਲਜੀਤ ਸਿੰਘ, ਮਾਸਟਰ ਮੇਹਰ ਸਿੰਘ, ਬਾਬਾ ਗੁਰਮੇਲ ਸਿੰਘ, ਨਿਰਮਲ ਸਿੰਘ, ਜੇ.ਈ ਜਤਿੰਦਰ ਸਿੰਘ, ਨਿੰਦਰਜੀਤ ਸਿੰਘ, ਬਚਨ ਸਿੰਘ, ਲਖਬੀਰ ਸਿੰਘ, ਸਿਮਰਜੀਤ ਸਿੰਘ, ਸਰਵਜੀਤ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਬਲਬੀਰ ਸਿੰਘ, ਜੋਗਿੰਦਰ ਸਿੰਘ ਫੌਜੀ, ਜਸਪਾਲ ਸਿੰਘ, ਬਲਵਿੰਦਰ ਸਿੰਘ ਲੱਡੂ, ਬਚਨ ਸਿੰਘ ਨੰਬਰਦਾਰ, ਨਿਰਵੈਲ ਸਿੰਘ, ਦਰਸ਼ਨ ਸਿੰਘ ਸਾਬਕਾ ਇੰਸਪੈਕਟਰ, ਬਲਬੀਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ, ਰਾਮ ਮੂਰਤੀ (ਸਾਰੇ ਏ.ਐਸ.ਆਈ ਪੰਜਾਬ ਪੁਲਿਸ) ਆਦਿ ਹਾਜ਼ਰ ਸਨ। ਆਈਆਂ ਸੰਗਤਾਂ ਦਾ ਧੰਨਵਾਦ ਪ੍ਰਧਾਨ ਜਸਵੀਰ ਸਿੰਘ ਪ੍ਰਧਾਨ ਵੱਲੋਂ ਕੀਤਾ ਗਿਆ। ਤਸਵੀਰ