ਸਾਡੇ ਦੇਸ਼ ਦੀ 70 ਪ੍ਰਤੀਸ਼ਤ ਆਬਾਦੀ ਨੌਜਵਾਨਾਂ ਦੀ ਹੈ, ਜਿਸ ਨੂੰ ਸਹੀ ਸੇਧ ਦੇ ਕੇ ਦੇਸ਼ ਨੂੰ ਵਿਕਾਸ ਦੇ ਖੇਤਰ ਵਿਚ ਦੁਨੀਆ ਦਾ ਨੰਬਰ-1 ਸੂਬਾ ਬਣਾਇਆ ਜਾ ਸਕਦਾ ਹੈ। ਇਹ ਸ਼ਬਦ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਅਮਰਕੋਟ ਦੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਨੂੰ ਜਿੰਮ ਦਾ ਸਾਮਾਨ ਦੇਣ ਮੌਕੇ ਉਨ੍ਹਾਂ ਦੇ ਮਾਣ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 65 ਲੱਖ ਨੌਜਵਾਨਾਂ ਬੇਰੁਜ਼ਗਾਰ ਹਨ, ਜਿਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ। ਕਾਂਗਰਸੀ ਆਗੂ ਪ੍ਰੋ: ਚਰਨ ਸਿੰਘ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਸੇਧ ਦੇਣ ਵਿਚ ਕਾਮਯਾਬ ਹੁੰਦੀਆਂ ਹਨ, ਉਹੀ ਤਰੱਕੀ ਕਰਦੀਆਂ ਹਨ। ਇਸ ਮੌਕੇ ਸੂਰਤ ਸਿੰਘ ਸਰਪੰਚ ਤੇ ਹੋਰ ਨਗਰ ਨਿਵਾਸੀਆਂ ਨੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ: ਬਲਜੀਤ ਸਿੰਘ ਸਾਬਕਾ ਸਰਪੰਚ ਟਿੱਬਾ, ਇੰਦਰਜੀਤ ਸਿੰਘ ਲਿਫਟਰ ਮੈਂਬਰ ਬਲਾਕ ਸੰਮਤੀ, ਮੁਖ਼ਤਿਆਰ ਸਿੰਘ ਭਗਤਪੁਰ, ਜਸਪਾਲ ਸਿੰਘ ਐਡਵੋਕੇਟ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਹੈਪੀ, ਪਰਮਜੀਤ ਸਿੰਘ ਮਸੀਤਾਂ, ਮਾਸਟਰ ਮਹਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਕੱਤਰ ਸਪੋਰਟਸ ਕਲੱਬ, ਬਲਵਿੰਦਰ ਸਿੰਘ ਬੱਗਾ ਪ੍ਰਧਾਨ, ਪਰਮਜੀਤ ਸਿੰਘ ਰਾਣਾ, ਰਾਜਵੀਰ ਸਿੰਘ, ਤਾਰਾ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਮੰਗਤ ਸਿੰਘ, ਬਖ਼ਸ਼ਾ ਸਿੰਘ, ਸਵਰਨ ਸਿੰਘ, ਬਖ਼ਸ਼ੀਸ਼ ਸਿੰਘ ਕਾਨੂੰਗੋ, ਬਲਬੀਰ ਸਿੰਘ, ਤਰਲੋਚਨ ਸਿੰਘ, ਬਲਵਿੰਦਰ ਸਿੰਘ, ਡਾ: ਜਸਬੀਰ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ, ਤੇਜਵੀਰ ਸਿੰਘ ਤੇਜਾ ਹਲਵਾਈ ਅਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।