ਪੀਰ ਬਾਬਾ ਸ਼ਾਹਦੌਲਾ ਛਾਉਣੀ ਨਿਹੰਗ ਸਿੰਘ ਫੱਤੂਢੀਂਗਾ ਨੇੜੇ ਦਰੀਏਵਾਲਾ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਬਲਬੀਰ ਸਿੰਘ ਨਿਹੰਗ ਮੁਖੀ 96 ਕਰੋੜੀ ਚੱਕਰਵਰਤੀ ਬੁੱਢਾ ਦਲ ਦੀ ਸਰਪ੍ਰਸਤੀ ਹੇਠ ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲੇ ਨਿਹੰਗ ਛਾਉਣੀ ਮੁਖੀ ਸ਼ਾਹਦੌਲਾ ਵੱਲੋਂ ਜੋੜ ਮੇਲਾ ਕਰਵਾਇਆ ਗਿਆ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ। ਬਾਬਾ ਮੇਜਰ ਸਿੰਘ ਦੀ ਦੇਖ ਰੇਖ ਹੇਠ ਸ਼ਾਨਦਾਰ ਕਬੱਡੀ ਦੇ ਮੈਚ ਕਰਵਾਏ ਗਏ। ਜਿਸ ‘ਚ ਗੁਰਪ੍ਰੀਤ ਸਿੰਘ ਗੋਪੀ, ਸਮੁੰਦ ਸਿੰਘ, ਵਰਿੰਦਰ ਸਿੰਘ, ਸੋਢੀ, ਗੁਰਦੇਵ ਸਿੰਘ, ਕਾਲਾ, ਲਾਡੀ, ਬਲਜਿੰਦਰ ਸ਼ੇਰਾ ਨੇ ਅਹਿਮ ਭੂਮਿਕਾ ਨਿਭਾਈ। ਕਬੱਡੀ ਦਾ ਫਾਈਨਲ ਮੁਕਾਬਲਾ ਖੀਰਾਂਵਾਲੀ ਕਬੱਡੀ ਟੀਮ ਨੇ ਸ਼ਾਨਦਾਰ ਖੇਡ ਖੇਡਦਿਆਂ ਦਰੀਏਵਾਲ ਦੀ ਕਬੱਡੀ ਟੀਮ ਨੂੰ 37 ਦੇ ਮੁਕਾਬਲੇ 30 ਅੰਕਾਂ ਨਾਲ ਹਰਾਇਆ। ਕਬੱਡੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਵਾਲਿਆਂ ‘ਚ ਬਾਬਾ ਮੇਜਰ ਸਿੰਘ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਪੂਰਨ ਸਿੰਘ, ਸਰਪੰਚ ਬਗ਼ੀਚਾ ਸਿੰਘ, ਬਾਬਾ ਜੋਗਿੰਦਰ ਸਿੰਘ, ਬਾਬਾ ਚਰਨ ਸਿੰਘ, ਸਾਬਕਾ ਸਰਪੰਚ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਆਸਾ ਸਿੰਘ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਸਰਪੰਚ ਬਲਕਾਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁੱਚਾ ਸਿੰਘ ਆੜ੍ਹਤੀਆ, ਰਾਜੂ, ਜਰਨੈਲ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।