ਅਣਪਛਾਤੇ ਵਿਅਕਤੀ ਦੀ ਠੰਡ ਨਾਲ ਮੋਤ

54

a1ਪੁਲਿਸ ਚੋਂਕੀ ਭੁਲਾਣਾ (ਕਪੂਰਥਲਾ)-ਅਧੀਨ ਅਉਂਦੇ ਬਿਜਲੀ ਘਰ ਖੈੜਾ ਮੰਦਿਰ ਦੇ ਸਾਹਮਣੇ ਅਣਪਛਾਤਾ ਲਗਭਗ 45-50 ਸਾਲਾ ਵਿਅਕਤੀ ਠੰਡ ਦਾ ਸੰਤਾਪ ਨਾ ਸਹਾਰਦਾ ਹੋਇਆ ਸਵਰਗ ਸੁਧਾਰ ਗਿਆ। ਇਸ ਸਬੰਧੀ ਪੁਲਿਸ ਚੋਂਕੀ ਭੁਲਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ 29 ਨਵੰਬਰ ਸਵੇਰੇ ਖੈੜਾ ਮੰਦਿਰ ਬਿਜਲੀ ਘਰ ਦੇ ਸਾਹਮਣੇ ਕਿਸਾਨ ਪਰਮਜੀਤ ਸਿੰਘ (ਡੇਰਾ ਜਗਦੀਪ ਵੰਝ) ਪਸ਼ੂਆ ਵਾਸਤੇ ਰੱਖੀ ਪਰਾਲੀ ਲੈਣ ਗਿਆ ਤਾਂ ਉਸਨੇ ਦੇਖਿਆ ਕਿ ਉਕਤ ਵਿਅਕਤੀ ਪਰਾਲੀ ‘ਚ ਕੈਪਰੀ ਤੇ ਕਮੀਜ਼ ਪਾਈ ਲੁਕਿਆ ਬੈਠਾ ਠੰਡ ਨਾਲ ਠੁਰ ਠੁਰ ਕਰ ਰਿਹਾ ਸੀ ਤੇ ਉਸ ਦੇ ਮੂੰਹ ਵਿੱਚੋਂ ਚਿੰਗ ਜਾ ਰਹੀ ਸੀ। ਜਿਸ ਤੇ ਤੁਰੰਤ ਕਿਸਾਨ ਪਰਮਜੀਤ ਸਿੰਘ ਨੇ 108 ਐਬੂਲੈਂਸ ਨੂੰ ਸੂਚਿਤ ਕੀਤਾ ਜਿਸ ਨੇ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਪੁਹੰਚਾਇਆ। ਜਿਥੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੱਲ• ਉਸ ਨੂੰ ਮ੍ਰਿਤਕ ਘੋਸ਼ਿਤ ਕਰਦਿਆਂ ਦੱਸਿਆ ਕਿ ਇਹ ਵਿਅਕਤੀ ਠੰਡ ਦਾ ਸੰਤਾਪ ਨਾ ਸਹਾਰਦਾ ਹੋਇਆ ਦਮ ਤੋੜ ਗਿਆ ਹੈ। ਇਸ ਵਿਅਕਤੀ ਦੀ ਲਾਸ਼ ਸਨਾਖਤ ਵਾਸਤੇ 72 ਘੰਟਿਆਂ ਲਈ ਮੋਰਚਰੀ ਕਪੂਰਥਲਾ ਵਿਖੇ ਰੱਖੀ ਗਈ ਹੈ। ਵਧੇਰੇ ਜਾਣਕਾਰੀ ਲਈ ਪੁਲਿਸ ਚੋਂਕੀ ਭੁਲਾਣਾ ਦੇ ਇੰਚਾਰਜ ਜੋਗਿੰਦਰ ਸਿੰਘ ਨਾਲ 98151-35445 ਤੇ ਸੰਪਰਕ ਕੀਤਾ ਜਾ ਸਕਦਾ ਹੈ।