ਪੀਰ ਬਾਬਾ ਉਮਰ ਸ਼ਾਹ ਵਲੀ ਦੀ ਯਾਦ ਨੂੰ ਸਮਰਪਿਤ 5ਵਾਂ ਜੋੜ ਮੇਲਾ ਅਤੇ ਸੱਭਿਆਚਾਰ ਪ੍ਰੋਗਰਾਮ ਤੋਂ ਇਲਾਵਾ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਰੂਹੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਮੈਂਬਰ ਜਥੇ.ਜਰਨੈਲ ਸਿੰਘ ਡੋਗਰਾਂਵਾਲਾ, ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਉੱਚਾ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ), ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਪੂਰਨ ਸਿੰਘ, ਸੁਖਦੇਵ ਸਿੰਘ ਕਾਦੂਪੁਰ ਕੌਮੀ ਆਗੂ ਸ਼੍ਰੋਮਣੀ ਯੂਥ ਅਕਾਲੀ ਦਲ, ਫਕੀਰ ਚੰਦ ਮੈਂਬਰ ਬਲਾਕ ਸੰਮਤੀ, ਐਡਵੋਕੇਟ ਬਲਜੀਤ ਸਿੰਘ ਬਾਜਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਟੂਰਨਾਮੈਂਟ ਵਿੱਚ ਛੇ ਨਾਮਵਰ ਟੀਮਾਂ ਨੇ ਭਾਗ ਲਿਆ। ਫਾਈਨਲ ਵਿੱਚ ਭੁਲਾਣੇ ਦੀ ਕਬੱਡੀ ਕਲੱਬ ਨੇ ਪਰਮਜੀਤਪੁਰ ਦੀ ਟੀਮ ਨੂੰ 22-17 ਨਾਲ ਹਰਾਇਆ। ਪ੍ਰਵਾਸੀ ਭਾਰਤੀ ਸਾਬਕਾ ਕਬੱਡੀ ਖਿਡਾਰੀ ਲਵਲੀ ਕੈਨੇਡਾ ਅਤੇ ਦਿਲਬਾਗ ਸਿੰਘ ਸਪੇਨ ਵੱਲੋਂ ਵੱਡੀ ਆਰਥਿਕ ਸਹਾਇਤਾ ਦਿੱਤੀ ਗਈ। ਸਮਾਗਮ ਨੂੰ ਜਰਨੈਲ ਸਿੰਘ ਡੋਗਰਾਂਵਾਲਾ, ਦਿਨੇਸ਼ ਢੱਲ, ਸਰਪੰਚ ਤਜਿੰਦਰ ਸਿੰਘ ਨਿੱਝਰ, ਮਾਸਟਰ ਪੂਰਨ ਸਿੰਘ, ਮਾਸਟਰ ਬੂਟਾ ਸਿੰਘ ਨੇ ਵੀ ਸੰਬੋਧਨ ਕੀਤਾ। ਜੇਤੂ ਟੀਮਾਂ ਨੂੰ ਇਨਾਮ ਗੁਰਪ੍ਰੀਤ ਰੂਹੀ ਅਤੇ ਹੋਰ ਪਤਵੰਤਿਆਂ ਨੇ ਤਕਸੀਮ ਕੀਤੇ। ਜੈਲਦਾਰ ਅਤੇ ਧੰਜੂ ਪਰਿਵਾਰ ਵੱਲੋਂ ਜੋੜ ਮੇਲੇ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਅਜੀਤਪਾਲ ਸਿੰਘ ਬਾਜਵਾ, ਮਾਸਟਰ ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਹਰਦੇਵ ਸਿੰਘ ਸਕੱਤਰ, ਜਸਵਿੰਦਰ ਸਿੰਘ ਧੰਜੂ, ਪਰਮਜੀਤ ਸਿੰਘ, ਹਰਪਾਲ ਸਿੰਘ, ਬਾਬਾ ਰਤਨ ਸਿੰਘ, ਪ੍ਰੀਤਮ ਸਿੰਘ ਅਤੇ ਹਰਭਜਨ ਸਿੰਘ ਨੰਬਰਦਾਰ ਨੇ ਅਹਿਮ ਭੂਮਿਕਾ ਨਿਭਾਈ।