ਸਿੰਜੈਂਟਾ ਕੰਪਨੀ ਵੱਲੋਂ ਬੱਗਾ ਖਾਦ ਸਟੋਰ ਟਿੱਬਾ ਵਿਖੇ ਦਵਾਈਆਂ ਅਤੇ ਬੀਜਾਂ ਦੀ ਜਾਣਕਾਰੀ ਲਈ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ.ਪਵਨਦੀਪ ਸਿੰਘ ਊਨਾ, ਡਾ. ਰਮਨਦੀਪ, ਡਾ. ਪਰਮਜੀਤ ਸਿੰਘ ਨੇ ਸਿੰਜੈਂਟਾ ਕੰਪਨੀ ਦੀਆਂ ਦਵਾਈਆਂ ਅਤੇ ਬੀਜਾਂ ਸਬੰਧੀ ਜਾਣਕਾਰੀ ਦਿੱਤੀ। ਸਟੇਟ ਐਵਾਰਡੀ ਕਿਸਾਨ ਸ.ਸਰਵਣ ਸਿੰਘ ਚੰਦੀ ਨੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਤੇ ਜਹਿਰੀਲੀਆਂ ਜਹਿਰਾਂ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਸੰਕੋਚ ਕਰਨ ਲਈ ਕਿਹਾ ਅਤੇ ਖੇਤੀ ਮਾਹਰਾਂ ਦੀ ਸਲਾਹ ਨਾਲ ਜੈਵਿਕ ਖੇਤੀ ਕਰਨ ਦੀ ਸਲਾਹ ਦਿੱਤੀ। ਪਾਣੀ ਦੀ ਬਚਤ ਲਈ ਟੈਂਸ਼ਿਓਮੀਟਰ ਅਤੇ ਖਾਦਾਂ ਦੀ ਵਰਤੋਂ ਬਾਰੇ ਪੱਤਾ ਰੰਗ ਚਾਰਟ ਵਿਧੀ ਅਪਨਾਉਣ ਦੀ ਸਲਾਹ ਦਿੱਤੀ। ਸ. ਜਗੀਰ ਸਿੰਘ ਖਾਲਸਾ ਟਿੱਬਾ ਨੇ ਆਏ ਮੲਹਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।