ਦੀ ਠੱਟਾ ਕੋ-ਆਪਰੇਟਿਵ ਮਲਟੀਪਰਪਸ ਐਗਰੀ. ਸਰਵਿਸ ਸੋਸਾਇਟੀ ਲਿ:
ਰਜਿਸਟਰੇਸ਼ਨ ਨੰਬਰ: 150, ਮਿਤੀ 14-06-1958
ਫੋਨ: 01828-252014
-
- ਸੋਸਾਇਟੀ ਰਜਿਸਟਰ ਹੋਈ(14-06-1958)
- ਸੋਸਾਇਟੀ ਵਿਚ ਹੋਰ ਸ਼ਾਮਿਲ 9 ਪਿੰਡ ਹੋਏ (15-10-1978)
- ਸੋਸਾਇਟੀ ਵਿਚ ਸ਼ਾਮਿਲ ਪਿੰਡ (ਠੱਟਾ ਨਵਾਂ, ਠੱਟਾ ਪੁਰਾਣਾ, ਦਰੀਏਵਾਲ, ਟੋਡਰਵਾਲ, ਸਾਬੂਵਾਲ, ਕਾਲੂਭਾਟੀਆ, ਨੱਥੂਪੁਰ, ਬੂੜੇਵਾਲ, ਮੁੱਲਾਬਾਹਾ)
- ਅੱਜ ਤੱਕ ਕੁੱਲ੍ਹ ਵੰਡਿਆ ਲਾਭ (1 ਕਰੋੜ 10 ਲੱਖ ਰੁਪਏ )
- 31-03-2011 ਤੱਕ ਵੰਡਣ ਯੋਗ ਲਾਭ (21 ਲੱਖ 45 ਹਜਾਰ ਰੁਪਏ)
- ਮੌਜੂਦਾ ਕਾਰੋਬਾਰੀ ਸਰਮਾਇਆ (7 ਕਰੋੜ 25 ਲੱਖ )
- ਪਿਛਲੇ ਸਾਲ 2009-10 ਦੌਰਾਨ ਕੀਤਾ ਕਾਰੋਬਾਰ (29 ਕਰੋੜ 17 ਲੱਖ)
ਸਭਾ ਦੀ ਜਾਇਦਾਦ
- 4 ਕਨਾਲ ਪਲਾਟ
- 500 ਮੀਟਰਕ ਟਨ ਦਾ ਗੋਦਾਮ
- ਦਫਤਰ ਦੇ 2 ਕਮਰੇ
- ਜਰੂਰੀ ਵਸਤਾਂ ਦੀ ਦੁਕਾਨ ਦਾ ਕਮਰਾ
- ਦੋ ਦੁਕਾਨਾਂ ਦੇ ਕਮਰੇ
- ਰਿਕਾਰਡ ਰੂਮ
- ਡੀਜ਼ਲ ਪੰਪ ਲਈ 2 ਕਮਰੇ ਅਤੇ ਮਸ਼ੀਨਰੀ ਲਈ ਵੱਡਾ ਸ਼ੈੱਡ
- ਫਰਨੀਚਰ 2 ਲੱਖ 40000 ਰੁਪਏ
- ਖੇਤੀਬਾੜੀ ਦੇ ਸੰਦ ਜਿਨ੍ਹਾਂ ਵਿੱਚ 2 ਟਰੈਕਟਰ
- 2 ਲੇਜਰ ਲੈਵਲਰ ਕਰਾਹੇ
- 2 ਰੋਟਾ ਵੇਟਰ
- ਹੈਪੀ ਸੀਡਰ ਮਸ਼ੀਨ
- ਕਲਟੀਵੇਟਰ
- ਜ਼ੀਰੋ ਡਰਿੱਲ ਮਸ਼ੀਨ
- ਸੁਹਾਗਾ
- ਕਰਾਹਾ
- ਜਿੰਦਰਾ
- ਉਲਟਾਵੇ ਹਲ
- ਚੇਨ ਕੁੱਪੀ ਆਦਿ।
ਨੋਟ: ਸਭਾ ਦਾ ਸਾਰਾ ਕੰਮ ਕੰਪਿਊਟਰਾਈਜ਼ਡ ਹੈ।
ਸੁਸਾਇਟੀ ਵੱਲੋਂ ਕੀਤੇ ਜਾਂਦੇ ਕੰਮ
- ਸਭਾ ਦਾ ਆਪਣਾ ਡੀਜ਼ਲ ਪੰਪ ਹੈ। (ਇਡੀਅਨ ਆਇਲ ਕੰਪਨੀ)
- ਹਰ ਕਿਸਮ ਦੀਆਂ ਖਾਦਾਂ, ਫਸਲਾਂ ਦੇ ਬੀਜ, ਕੀਟ ਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ
- ਨਕਦ ਕਰਜੇ ਦੀ ਸਹੂਲਤ
- ਬੈਂਕ ਨਾਲੋਂ ਵੱਧ ਵਿਆਜ ਦਰ ਤੇ ਸੇਵਿੰਗ ਦੀ ਸਹੂਲਤ
- ਦੂਸਰੀਆਂ ਬੈਂਕਾਂ ਦੇ ਚੈੱਕ ਕੈਸ਼ ਕਰਵਾਉਣ ਦੀ ਸਹੂਲਤ
- ਮੋਟਰ ਸਾਈਕਲ, ਕਾਰ, ਟਰੈਕਟਰ, ਟਰਾਲੀ, ਸਬਮਰਸੀਬਲ ਮੋਟਰਾਂ ਲਈ ਕਰਜੇ ਦੀ ਸਹੂਲਤ
- ਜਰੂਰੀ ਵਸਤਾਂ ਦੀ ਦੁਕਾਨ
- ਟਰੈਕਟਰ ਅਤੇ ਹਰ ਪ੍ਰਕਾਰ ਦੇ ਖੇਤੀ ਸੰਦਾਂ ਨਾਲ ਸਸਤੇ ਰੇਟ ਤੇ ਵਹਾਈ ਦੀ ਸਹੂਲਤ
- ਮੈਂਬਰਾਂ ਨੂੰ ਮਿੱਟੀ ਅਤੇ ਪਾਣੀ ਪਰਖ ਦੀ ਮੁਫਤ ਸਹੂਲਤ
- ਮੈਂਬਰਾਂ ਨੂੰ ਫਸਲੀ ਭਿੰਨਤਾ ਅਤੇ ਖੇਤੀਬਾੜੀ ਸੰਬੰਧੀ ਟਰੇਨਿੰਗ ਕੈਂਪ
- ਸਭਾ ਵੱਲੋਂ ਵਣ-ਮਹਾਂ-ਉਤਸਵ ਮੌਕੇ ਦਾਇਰਾ ਕਾਰੋਬਾਰ ਦੇ ਪਿੰਡਾਂ ਦੇ ਸਕੂਲਾਂ ਅਤੇ ਸਾਂਝੀਆਂ ਥਾਵਾਂ ਤੇ 500 ਰੁੱਖ ਲਗਾਏ ਗਏ ਹਨ
- ਸਭਾ ਵੱਲੋਂ ਮੈਂਬਰਾਂ ਨੂੰ ਹਰ ਸਾਲ ਕਿਸਾਨ ਮੇਲੇ ਮੌਕੇ ਤੇ ਪੰਜਾਬ ਐਗਰੀਕਲਚਰ ਯੁਨੀਵਰਸਿਟੀ ਵਿੱਚ ਲਿਜਾਇਆ ਜਾਂਦਾ ਹੈ
- ਇਫਕੋ ਸੰਸਥਾ ਦੇ ਸਹਿਯੋਗ ਨਾਲ ਪਸ਼ੂਆਂ ਲਈ ਮੁਫਤ ਮੈਡੀਕਲ ਕੈਂਪ ਲਗਵਾਏ ਗਏ ਹਨ
- ਸਭਾ ਵੱਲੋਂ ਕਿ੍ਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ 40 ਲੜਕੀਆਂ ਨੂੰ ਘਰੇਲੂ ਵਿਗਿਆਨ ਨਾਲ ਸੰਬੰਧਤ ਟ੍ਰੇਨਿੰਗ ਦਿੱਤੀ
ਜਿਲ੍ਹੇ ਦੀਆਂ ਸੁਸਾਇਟੀਆਂ ਵਿਚੋਂ ਪਹਿਲੇ ਨੰਬਰ ਤੇ ਆਉਣ ਤੇ
- ਸੰਨ 1993 ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਹਰਚਰਨ ਸਿੰਘ ਬਰਾੜ ਵੱਲੋਂ 21000 ਰੁਪਏ ਨਗਦ ਇਨਾਮ
- ਸੰਨ 2007 ਵਿਚ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ 50000 ਰੁਪਏ ਨਗਦ ਇਨਾਮ
- ਸੰਨ 2008 ਵਿਚ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ 50000 ਰੁਪਏ ਨਗਦ ਇਨਾਮ
- ਸੰਨ 2009 ਵਿੱਚ ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ 50000 ਰੁਪਏ ਨਗਦ ਇਨਾਮ