ਜੇਕਰ ਤੁਸੀਂ 12ਵੀਂ ‘ਚੋਂ ਹੋ ਗਏ ਹੋ ਫੇਲ੍ਹ ਜਾਂ ਨੰਬਰ ਆਏ ਹਨ ਘੱਟ-ਤਾਂ ਤੁਹਾਡੇ ਲਈ ਹੈ ਖੁਸ਼ਖਬਰੀ

94

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2018 ਦਾ ਨਤੀਜਾ 23 ਅਪ੍ਰੈਲ ਨੂੰ ਐਲਾਨਿਆ ਗਿਆ ਸੀ। ਇਸ ਨਤੀਜੇ ਵਿੱਚ ਲੁਧਿਆਣਾ ਦੀ ਕੁੜੀਆਂ ਨੇ ਬਾਜ਼ੀ ਮਾਰੀ ਸੀ। ਇਹ ਨਤੀਜਾ ਬੋਰਡ ਵੱਲੋਂ ਜਲਦਬਾਜ਼ੀ ‘ਚ ਵੀ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ। ਇਹਨਾਂ ਪ੍ਰੀਖਿਆਵਾਂ ਵਿਚ ਜਿਹੜੇ ਪ੍ਰੀਖਿਆਰਥੀਆਂ ਨੇ ਆਪਣੇ ਕਿਸੇ ਵਿਸ਼ੇ ਦੀ ਰੀ-ਚੈਕਿੰਗ ਲਈ ਅਪਲਾਈ ਕਰਨਾ ਹੈ, ਬੋਰਡ ਵੱਲੋਂ ਉਹਨਾਂ ਲਈ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਜੋ ਵਿਦਿਆਰਥੀ ਰੀ-ਚੈਕਿੰਗ ਲਈ ਫਾਰਮ ਭਰਨਾ ਚਾਹੁੰਦੇ ਹਨ ਉਹ 27 ਅਪ੍ਰੈਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ www.pseb.ac.in ‘ਤੇ ਦਰਸਾਈਆਂ ਹਿਦਾਇਤਾਂ ਅਨੁਸਾਰ 11 ਮਈ ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੱਤਰ ਹਰਗੁਣਜੀਤ ਕੌਰ ਨੇ ਅੱਜ ਇੱਕ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ

ਇਸ ਤੋਂ ਬਾਅਦ ਚਲਾਨ ਜਨਰੇਟ ਕਰਕੇ ਦਰਸਾਈ ਗਈ ਬੈਂਕ ਵਿੱਚ ਆਖਰੀ ਮਿਤੀ 16 ਮਈ ਤੱਕ ਪ੍ਰਤੀ ਉੱਤਰ ਪੱਤਰੀ 500/-ਰੁਪਏ ਨਿਰਧਾਰਤ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਉਪਰੰਤ ਰੀ-ਚੈਕਿੰਗ ਫਾਰਮ ਦਾ ਪ੍ਰਿੰਟ ਅਤੇ ਜਮ੍ਹਾਂ ਕਰਵਾਈ ਫੀਸ ਦਾ ਚਲਾਨ ਆਪਣੇ ਜ਼ਿਲ੍ਹੇ ਦੇ ਖੇਤਰੀ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਮਿਤੀ 21ਮਈ ਤੱਕ ਜਮ੍ਹਾਂ ਕਰਵਾਏ ਜਾਣ।

ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਪ੍ਰੀਖਿਆਰਥੀ ਰੀ-ਚੈਕਿੰਗ ਲਈ ਇੱਕ ਹੀ ਵਾਰ ਫਾਰਮ ਭਰ ਸਕਦਾ ਹੈ। ਇਸਤੋਂ ਪਹਿਲਾਂ ਡਾਇਰੈਕਟਰ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਚੱਲ ਰਹੇ ਸਾਇੰਸ ਅਤੇ ਕਾਮਰਸ ਗਰੁੱਪਾਂ ਵਿਚ ਵਿਦਿਅਕ ਸਾਲ 2018-19 ਦੌਰਾਨ ਵਿਦਿਆਰਥੀਆਂ ਦੇ ਦਾਖਲੇ ਵਿਚ ਪਿਛਲੇ ਸਾਲ ਨਾਲੋਂ 20 ਫੀਸਦੀ ਵਾਧਾ ਕਰਨ ਦੀ ਹਦਾਇਤ ਕੀਤੀ ਗਈ ਹੈ।

ਜਿਹੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪਿਛਲੇ ਸਾਲ ਸਾਇੰਸ ਅਤੇ ਕਾਮਰਸ ਗਰੁੱਪ ਨਵੇਂ ਦਿੱਤੇ ਗਏ ਹਨ ਉਨ੍ਹਾਂ ਸਕੂਲਾਂ ਵਿਚ ਵਿਦਿਅਕ ਸਾਲ 2018-19 ਵਿਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਾਖਲਾ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਇਨ੍ਹਾਂ ਗਰੁੱਪਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਅਗਰ ਨਹੀਂ ਕੀਤਾ ਜਾਂਦਾ ਜਾਂ ਘੱਟ ਕੀਤਾ ਜਾਂਦਾ ਹੈ,

ਤਾਂ ਉਸ ਸਕੂਲ ਵਿਚੋਂ ਸਾਇੰਸ ਜਾਂ ਕਾਮਰਸ ਗਰੁੱਪ ਨੂੰ ਅਤੇ ਕੰਮ ਕਰ ਰਹੇ ਲੈਕਚਰਾਰਾਂ ਨੂੰ ਲੋੜਵੰਦ ਸਕੂਲਾਂ ਵਿਚ ਸ਼ਿਫਟ ਕਰਨ ਸਬੰਧੀ ਲਿਖਿਆ ਗਿਆ ਹੈ। ਜੇਕਰ ਹੁਣ ਸਰਕਾਰੀ ਨਿਯਮਾਂ ਅਨੁਸਾਰ ਸਕੂਲਾਂ ਵਿਚ ਗਿਣਤੀ ਦੇ ਹਿਸਾਬ ਨਾਲ ਬੱਚੇ ਘੱਟ ਹੁੰਦੇ ਹਨ ਤਾਂ ਓਹਨਾਂ ਨੂੰ ਅਤੇ ਉਸ ਗਰੁੱਪ ਦੇ ਅਧਿਆਪਕਾਂ ਨੂੰ ਨਜ਼ਦੀਕੀ ਸਕੂਲਾਂ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ। ਇਹ ਹੁਕਮ ਨਵੇਂ ਵਿਦਿਅਕ ਵਰ੍ਹੇ ਲਈ ਲਾਗੂ ਹੁੰਦੇ ਹਨ।