‘ਖੇਡਾਂ ਤਲਵੰਡੀ ਚੌਧਰੀਆਂ ਦੀਆਂ’ ਦੇਖੋ LIVE on TalwandiChaudhrian.com ਵੱਧ ਤੋਂ ਵੱਧ ਸ਼ੇਅਰ ਕਰੋ ਜੀ

98

ਇਸ ਹਿੱਸੇ ਵਿਚ ਮਾਦਪੁਰੀ ਨੇ 41 ਖੇਡਾਂ ਸ਼ਾਮਿਲ ਕੀਤੀਆਂ ਹਨ। ਅੰਮ੍ਰਿਤ ਬ੍ਰਿਛ, ਅੰਨਾ ਝੋਟਾ, ਅਲੀਏ ਪਟੱਲੀਏ, ਊਚ ਨੀਚ, ਊਠਕ ਬੈਠਕ, ਊਠਕ ਬੈਠਕ ੨, ਸਤ ਤਾੜੀ, ਪੂਛ ਪੂਛ, ਬਿੱਛੂ ਕੱਟਾ, ਲੱਕੜ ਕਾਠ, ਇਹ ਸਾਰੀਆਂ ਖੇਡਾਂ ਨੂੰ ਮਾਦਪੁਰੀ ਨੇ ਥੋੜੇ ਬਹੁਤੇ ਫ਼ਰਕ ਨਾਲ ਛੂਹਣ ਵਾਲੀਆਂ ਖੇਡਾਂ ਦੇ ਰੂਪ ਵਿਚ ਪੇਸ਼ ਕੀਤਾ ਹੈ। ਜਿਨ੍ਹਾਂ ਵਿਚ ਸਾਰੇ ਬੱਚੇ ਪੁੱਗਦੇ ਹਨ ਤੇ ਮਗਰੋਂ ਜੋ ਬੱਚਾ ਰਹਿ ਜਾਂਦਾ ਹੈ ਤੇ ਉਸ ਸਿਰ ਦਾਈ ਆ ਜਾਂਦੀ ਹੈ ਤੇ ਉਹ ਖੇਡ ਦੇ ਨੀਯਮਾਂ ਅਨੁਸਾਰ ਦੂਸਰੇ ਬੱਚਿਆਂ ਨੂੰ ਛੂਂਹਦਾ ਹੈ। ਇਨ੍ਹਾਂ ਖੇਡਾਂ ਵਿਚ ਬੱਚਿਆਂ ਦੀ ਗਿਣਤੀ ਤੇ ਸਮਾਂ ਨਿਸ਼ਚਿਤ ਨਹੀਂ ਹੁੰਦਾ।

ਐਕਸਪ੍ਰੈਸ ਜਾਂ ਛੂਹਣ ਛੁਹਾਈ ਤੇ ਦਾਈਆਂ ਦੂਹਕੜੇ ਵੀ ਛੂਹਣ ਵਾਲੀਆਂ ਖੇਡਾਂ ਹਨ ਇਨ੍ਹਾਂ ਵਿਚ ਦਾਈ ਵਾਲਾ ਬੱਚਾ ਕੰਧ ਵੱਲ ਮੂੰਹ ਕਰਕੇ ਖੜਾ ਹੁੰਦਾ ਹੇ ਤੇ ਬਾਕੀ ਸਾਰੇ ਲੁਕ ਜਾਂਦੇ ਹਨ ਤੇ ਦਾਈ ਵਾਲੇ ਬੱਚੇ ਦੁਆਰਾ ਦੂਸਰੇ ਬੱਚਿਆਂ ਨੂੰ ਲੱਭਕੇ ਛੂਂਹਦਾ ਹੈ। ਅੰਨ੍ਹਾਂ ਅੰਨ੍ਹੀਂ ਨਾਮ ਦੀ ਖੇਡ ਵੀ ਇਸੇ ਸ਼੍ਰੇਣੀ ਵਿਚ ਆਉਂਦੀ ਹੈਾ। ਇਸ ਵਿਚ ਦੋ ਬੱਚੇ ਅੱਖਾਂ ਤੇ ਪੱਟੀ ਬੰਨਕੇ ਇੱਕ ਦੂਜੇ ਨੂੰ ਲੱਭਦੇ ਹਨ। ਇਹ ਦੋ ਬੱਚਿਆਂ ਦੇ ਵਿਚਕਾਰ ਖੇਡੀ ਜਾਣ ਵਾਲੀ ਖੇਡ ਹੈ ਤੇ ਬਾਕੀ ਬੱਚੇ ਇਸ ਦਾ ਆਨੰਦ ਮਾਣਦੇ ਹਨ।

ਕਾਂ ਘੋੜੀ, ਖਾਨ ਘੋੜੀ, ਕਾਹਨਾ ਕਾਹਨਾ ਸ਼ੇਰ ਜਵਾਨਾ, ਆਨ ਚੱਲੇ ਮਾਨ ਚੱਲੇ, ਕਾਟੋ, ਲੀਲੀ ਦਾ ਸਵਾਰ, ਇਹ ਸਾਰੀਆਂ ਇੱਕ-ਦੂਜੇ ਨਾਲ ਮਿਲਦੀਆਂ ਜੁਲਦੀਆਂ ਖੇਡਾਂ ਹਨ। ਮਾਦਪੁਰੀ ਨੇ ਦੱਸਿਆ ਹੈ ਕਿ ਇਨ੍ਹਾਂ ਖੇਡਾਂ ਵਿਚ ਇੱਕ ਬੱਚਾ ਘੋੜਾ ਬਣਦਾ ਹੈ, ਘੋੜਾ ਤੇ ਸਵਾਰ ਦੀਆਂ ਖੇਡਾਂ ਹਨ, ਜਿਸ ਵਿਚ ਬੱਚੇ ਘੋੜੇ ਦੀ ਸਵਾਰੀ ਕਰਦੇ ਹਨ। ਇਹ ਭਾਰ ਚੁੱਕਣ ਵਾਲੀਆਂ ਖੇਡਾਂ ਹਨ। ਜਿਸ ਵਿਚ ਬੱਚੇ ਇੱਕ ਦੂਜੇ ਨੂੰ ਪਿੱਠ ਤੇ ਚੁੱਕਦੇ ਹਨ। ਊਠਕ ਬੈਠਕ, ਨਦੀ ਕਿਨਾਰਾ, ਇਹ ਦੋਵੇਂ ਖੇਡਾਂ ਇੱਕ ਕਤਾਰ ਬਣਾ ਕੇ ਖੇਡੀਆਂ ਜਾਂਦੀਆਂ ਹਨ। ਮਾਦਪੁਰੀ ਨੇ ਇੱਕ ਖੇਡ ਨੂੰ ਊਠਕ ਬੈਠਕ ਨਾਲ ਅਤੇ ਦੂਸਰੀ ਨੂੰ ਟੱਪਣ ਨਾਲ ਜੋੜਿਆ ਹੈ।

ਕਿਣ ਮਿਣ ਕਾਣੀ ਕੋਣ ਕਿਣਿਆਂ, ਪਰੀ, ਬੁੱਢੀ ਮਾਈ, ਬੁੱਢੀ ਮਾਈ ੨, ਲੀਡਰ ਲੱਭਣਾ ਇਹ ਖੇਡਾਂ ਵੀ ਛੋਟੇ ਬੱਚਿਆਂ ਦੀਆਂ ਹਨ। ਜਿਸ ਵਿਚ ਕੁਝ ਲੱਭਣ ਤੇ ਬੁੱਝਣ ਦੀਆਂ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ, ਇਨ੍ਹਾਂ ਖੇਡਾਂ ਦੇ ਬੱਚਿਆਂ ਦੀ ਗਿਣਤੀ ਤੇ ਸਮਾਂ ਨਿਸ਼ਚਿਤ ਨਹੀਂ ਹੁੰਦਾ ਅਤੇ ਹੋਰ ਖੇਡਾਂ ਵਾਂਗ ਮੰਗਣ ਤੇ ਦਾਈ ਵੀ ਇਨ੍ਹਾਂ ਖੇਡਾਂ ਦਾ ਹਿੱਸਾ ਹਨ।